ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਉਦਗਾਰ। ੨. ਡੰਕਾਰ. ਡੰਕੇ ਦੀ ਧੁਨਿ. "ਡੌਰੂ ਡਕਾਰੰ." (ਵਿਚਿਤ੍ਰ) ੩. ਬਾਘ ਸੂਰ ਆਦਿ ਦੀ ਧੁਨਿ. "ਡਕਾਰਤ ਕੋਲ." (ਰਾਮਾਵ) ਦੇਖੋ, ਡਕਰਾਨਾ.


ਡਕਰਾਉਂਦਾ ਹੈ. ਦੇਖੋ, ਡਕਰਾਨਾ ੧. "ਡਕੈ ਫੂਕੈ ਖੇਹ ਉਡਾਵੈ." (ਵਾਰ ਮਲਾ ਮਃ ੧) ਹਾਥੀ ਚਿੰਘਾਰਦਾ ਅਤੇ ਸੁੰਡ ਨਾਲ ਸ਼ਬਦ ਕਰਦਾ ਹੈ.


ਸੰਗ੍ਯਾ- ਡਾਕੂ. ਲੁਟੇਰਾ.


ਸੰਗ੍ਯਾ- ਡਾਕੂ ਦਾ ਕਰਮ. ਲੁੱਟਮਾਰ. ਜੋਰ ਨਾਲ ਧਨ ਮਾਲ ਖੋਹਣ ਦੀ ਕ੍ਰਿਯਾ.