ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਧੱਗ.


ਸੰਗ੍ਯਾ- ਵਡਾ ਨਗਾਰਾ. ਨੌਬਤ. "ਜੁੱਟੇ ਵੀਰ ਜੁਝਾਰੇ ਧੱਗਾਂ ਵੱਜੀਆਂ." (ਰਾਮਾਵ)


ਸੰਗ੍ਯਾ- ਰਿਰ੍‍ਹਤ- ਧਵ (ਪਤੀ) ਨਿੰਦਿਤ ਧਵ. ਜਾਰ. ਉਪਪਤਿ.


ਸੰਗ੍ਯਾ- ਧਿੰਗਜ਼ੋਰੀ. ਧੱਕੇਬਾਜ਼ੀ. ਦੇਖੋ, ਧਿਙਾਣਾ.


ਸੰਗ੍ਯਾ- ਧ੍ਵਜ. ਧੁਜਾ। ੨. ਲੀਰ. ਟੱਲੀ. "ਪਾੜਿ ਪਟੋਲਾ ਧਜ ਕਰੀ." (ਸ. ਫਰੀਦ) ੩. ਲੰਮੀ ਅਤੇ ਪਤਲੀ ਲਕੜੀ। ੪. ਠਾਟ. ਸਜਾਵਟ.