nan
ਖੁਖਰਾਣ ਖਤ੍ਰੀਆਂ ਵਿੱਚੋਂ ਇੱਕ ਜਾਤਿ.
nan
ਵਾ- ਸੁਆਹ ਛਾਣਦੇ ਫਿਰਨ. ਖ਼ਾਕ ਛਾਨਤੇ ਫਿਰੇਂ. ਭਾਵ- ਮੇਰੇ ਵਿਰੁੱਧ ਪਏ ਏਧਰ ਓਧਰ ਨੱਠੇ ਫਿਰਨ ਅਤੇ ਐਬਜੋਈ ਕਰਨ. "ਹਭੇ ਭਸੁ ਪੁਣੇਦੇ ਵਤਨੁ. ਜਾ ਮੈ ਸਜਣੁ ਤੂ ਹੈ." (ਮਃ ੫. ਵਾਰ ਰਾਮ ੨)
ਇਭ- ਸ਼ੁੰਡਾ ਦਾ ਸੰਖੇਪ. ਇਭ (ਹਾਥੀ) ਦੀ ਸੁੰਡ। ੨. ਸ਼ੁੰਡੀ (ਹਾਥੀ) ਲਈ ਭੀ ਭਸੁੰਡ ਸ਼ਬਦ ਆਇਆ ਹੈ. ਸ਼ੁੰਡਾਰ. "ਕਟਗੇ ਸੁੰਡ ਭਸੁੰਡ ਅਨੇਕਾ." (ਅਜੈਸਿੰਘਰਾਜ) ੩. ਸ਼ੁੰਡਾ (ਸੁੰਡ) ਲਈ ਭੀ ਭਸੁੰਡ ਸ਼ਬਦ ਵਰਤਿਆ ਹੈ. "ਗਿਰੈਂ ਰੁੰਡ ਮੁੰਡੰ. ਭਸੁੰਡੰ ਗਜਾਨੰ." (ਰਾਮਾਵ) ੪. ਦੇਖੋ, ਭਸੁੰਡੀ.
ਸੰ. भुशुणडी. ਭੁਸ਼ੁੰਡੀ. ਸੰਗ੍ਯਾ- ਚੰਮ ਦਾ ਗੋਪੀਆ, ਜਿਸ ਵਿੱਚ ਪੱਥਰ ਰੱਖਕੇ ਫੈਂਕਿਆ ਜਾਂਦਾ ਹੈ। ੨. ਇੱਕ ਪ੍ਰਕਾਰ ਦਾ ਭਾਲਾ, ਜਿਸ ਦੀ ਲਕੜੀ ਚਮੜੇ ਨਾਲ ਮੜ੍ਹੀ ਰਹਿਂਦੀ ਹੈ, ਅਰ ਚੰਮ ਦਾ ਤਸਮਾ ਚਲਾਉਣ ਵਾਲੇ ਦੇ ਹੱਥ ਤੇ ਪਹਿਰਿਆ ਹੁੰਦਾ ਹੈ, ਜੋ ਮੁੱਠ ਛੁਟਜਾਣ ਪੁਰ ਭੀ ਸ਼ਸਤ੍ਰ ਹੱਥੋਂ ਨਾ ਡਿਗੇ. "ਪਰਘ ਭਸੁੰਡੀ ਤੋਮਰ ਸਕਤੀ." (ਨਾਪ੍ਰ) "ਗੜੀਆ ਭਸੁਡੀ ਭੈਰਵੀ ਭਾਲਾ ਨੇਜਾ ਭਾਖ." (ਸਨਾਮਾ) ੩. ਦੇਖੋ, ਕਾਕ ਭੁਸੁੰਡਿ.
ਦੇਖੋ, ਭਸੁ. "ਭਸੂ ਹੂ ਭਸੁ ਖੇਹ." (ਮਃ ੧. ਵਾਰ ਸਾਰ)