ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [سائیس] ਸਾਈਸ. ਸੰਗ੍ਯਾ- ਸਾਇਸ (ਨਿਗਰਾਨੀ) ਕਰਨ ਵਾਲਾ. ਬਖ਼ਸ਼ੀ। ੨. ਕੋਤਵਾਲ। ੩. ਘੋੜੇ ਦੀ ਖਬਰਦਾਰੀ ਕਰਨ ਵਾਲਾ ਸੇਵਕ. ਘੁੜਵਾਲ.


ਦੇਖੋ, ਸੈਂਧਵ.


ਦੇਖੋ, ਸੱਯਦ ਅਤੇ ਸੈਯਦ.


ਦੇਖੋ, ਸਈਆਦ.


ਸੰਗ੍ਯਾ- ਸੈਂਯਾਂ. ਸ੍ਵਾਮੀ. ਸਾਂਈਂ. "ਰੱਛ ਕਰੋ ਉਠ ਸਈਯਾ." (ਕ੍ਰਿਸਨਾਵ)


ਸੰ. शस् ਧਾ- ਉਸਤਤਿ ਕਰਨਾ. ਦੁੱਖ ਦੇਣਾ. ਇੱਛਾ ਕਰਨਾ. ਸੌਣਾ. ਬੋਲਨਾ. ਕੱਟਣਾ। ੨. ਸ਼ਸਤ੍ਰ ਦਾ ਸੰਖੇਪ. ਦੇਖੋ, ਪਤਿ ਸਸ। ੩. ਸੰ शश्. ਸ਼ਸ਼ਕ. ਸਹਾ. ਖ਼ਰਗੋਸ਼. "ਸਸ ਹਤ ਅਸੁ ਦੁਹੁ ਦਿਸਿ ਲਰਕਾਏ." (ਗੁਪ੍ਰਸੂ) ੪. ਸੰ. ਸ਼ਸ੍ਯ. ਖੇਤੀ. "ਸਭ ਹੀ ਸੁਸਕ ਹੋ ਗਈ ਬਡ ਸਸ" (ਗੁਪ੍ਰਸੂ) ੫. ਸੰ. ਸ਼ਸ਼ਿ. ਚੰਦ੍ਰਮਾ. "ਸਸ ਪੂਰਣਮਾ ਕੋ." (ਗੁਪ੍ਰਸੂ) ੬. ਸੰ. ਸਸ. ਘਾਹ। ੭. सस् ਵਿ- ਸੁਸਤ. "ਮਮ ਜਿਹਵਾ ਸਸ ਕਥਾ ਬਹੁ." (ਗੁਵਿ ੬) ੮. ਫ਼ਾ. [ثش] ਸ਼ਸ਼. ਛੀ. ਸਟ. ਦੇਖੋ, ਅੰ. Six । ੯. ਦੇਖੋ, ਸਸੁ.


ਦੇਖੋ, ਸਸੁ.


ਸੰ. शशक. ਸੰਗ੍ਯਾ- ਸਹਾ. ਖ਼ਰਗੋਸ਼। ੨. ਦੇਖੋ, ਪੁਰੁਸ ਜਾਤਿ। ੩. ਦੇਖੋ, ਸਸਕਣਾ.


ਕ੍ਰਿ- ਅਕ (ਦੁੱਖ) ਨਾਲ ਸਾਹ ਲੈਣਾ. ਔਖਾ ਸ੍ਵਾਸ ਲੈਣਾ. "ਤੇਰੇ ਭਯ ਭੀਤ ਭਾਰੀ ਭੂਪ ਸਸਕਤ ਹੈਂ" (ਕਵਿ ੫੨)