ਖ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [خواب] ਸੰਗ੍ਯਾ- ਨੀਂਦ. ਨਿਦ੍ਰਾ। ੨. ਸ੍ਵਪਨ. ਸੁਪਨਾ.


ਫ਼ਾ. [خوابگاہ] ਅਥਵਾ [خوابگہ] ਸੰਗ੍ਯਾ- ਸੌਣ ਦੀ ਥਾਂ. ਸੌਣ ਦਾ ਕਮਰਾ. ਸ਼ਯਨਾਗਾਰ.


ਵਿ- ਉੱਨਿਦ੍ਰਿਤ. ਉਨੀਂਦਾ. "ਚੌਂਕ ਪਰੈ ਤਮ ਮੇ ਡਰ ਖ੍ਵਾਬੀ." (ਕ੍ਰਿਸਨਾਵ)


ਫ਼ਾ. [خوار] ਵਿ- ਖ਼ਰਾਬ। ੨. ਬਰਬਾਦ.


ਫ਼ਾ. [خواندن] ਕ੍ਰਿ- ਪੜ੍ਹਨਾ. ਪਠਨ.


ਫ਼ਾ. [خواندہ] ਪੜ੍ਹਿਆ ਹੋਇਆ. ਪਠਿਤ.


ਫ਼ਾ. [خویِد] ਸੰਗ੍ਯਾ- ਜੌਂ ਅਥਵਾ ਕਣਕ ਦਾ ਬੂਟਾ, ਜਿਸ ਦੇ ਅਜੇ ਬੱਲੀ ਨਹੀਂ ਨਿਕਲੀ. ਖੁਇਦ.


ਫ਼ਾ. [خاک] ਸੰਗ੍ਯਾ- ਮਿੱਟੀ. ਧੂਲਿ. ਧੂੜ. "ਤੇਰੇ ਚਾਕਰਾ ਪਾਖਾਕ." (ਤਿਲੰ ਮਃ ੧) ੨. ਜ਼ਮੀਨ. ਪ੍ਰਿਥਿਵੀ.


ਫ਼ਾ. [خاک تودہ] ਸੰਗ੍ਯਾ- ਮਿੱਟੀ ਦਾ ਢੇਰ, ਜਿਸ ਵਿੱਚ ਤੀਰਾਂ ਦਾ ਨਿਸ਼ਾਨਾ ਲਗਾਈਦਾ ਹੈ. ਇਸ ਢੇਰ ਦੇ ਅੱਗੇ ਗਾਰੇ ਦੀ ਪਤਲੀ ਕੰਧ ਹੁੰਦੀ ਹੈ ਅਤੇ ਅੰਦਰ ਸੁੱਕੀ ਬਾਰੀਕ ਮਿੱਟੀ ਭਰੀ ਰਹਿੰਦੀ ਹੈ. ਜਿਤਨੀ ਲੈਸ¹ ਖ਼ਾਕਤੋਦੇ ਵਿੱਚ ਧਸੇ, ਉਤਨਾ ਹੀ ਬਲ ਤੀਰਅੰਦਾਜ਼ ਦਾ ਜਾਣਿਆ ਜਾਂਦਾ ਹੈ. "ਕਰ੍ਯੋ ਖਾਕਤੋਦਾ ਸੁਧਰਾਇ." (ਗੁਪ੍ਰਸੂ)


ਫ਼ਾ. [خاکروب] ਸੰਗ੍ਯਾ- ਖਾਕ (ਧੂੜ ਕੂੜਾ ਆਦਿ) ਰੋਬ (ਸਾਫ) ਕਰਨ ਵਾਲਾ. ਭੰਗੀ. ਮਿਹਤਰ.


ਫ਼ਾ. [خاکہ] ਸੰਗ੍ਯਾ- ਢਾਂਚਾ. ਨਕ਼ਸ਼ਾ.


ਫ਼ਾ. [خاکستر] ਸੰਗ੍ਯਾ- ਰਾਖ. ਭਸਮ. ਸੁਆਹ.