ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [سزا] ਸਜ਼ਾ. ਸੰਗ੍ਯਾ- ਦੰਡ. ਤਾੜਨਾ। ੨. ਬਦਲਾ। ੩. ਵਿ- ਯੋਗ੍ਯ. ਲਾਇਕ। ੪. ਦੇਖੋ, ਸੱਜਾ.


ਸੰ. सव्य ਸਵ੍ਯ. ਦਹਿਨਾ. ਦਕ੍ਸ਼ਿਣ। ੨. ਖੱਬਾ ਭੀ ਇਸ ਦਾ ਅਰਥ ਹੈ। ੩. ਸੰ. शय्या. ਸ਼ੱਯਾ. ਸੰਗ੍ਯਾ- ਸੇਜਾ. ਪਲੰਘ.


ਦੇਖੋ, ਸਜਾਵਟ.


ਦੇਖੋ, ਸਜਾ. ਦੰਡ. "ਦੇਣ ਸੁ ਮਲ ਸਜਾਇ." (ਵਾਰ ਮਾਝ ਮਃ ੧) ੨. ਕ੍ਰਿ. ਵਿ- ਸਜਾਕੇ. ਸਿੰਗਾਰਕੇ. "ਸਸਤ੍ਰ ਸਜਾਇ." (ਗੁਵਿ ੧੦)