ਐ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਆਕੜ. ਮਰੋੜ। ੨. ਅਭਿਮਾਨ. "ਐਸੇ ਗੜ ਮਹਿ ਐਠ ਹਠੀਲੋ." (ਬਿਲਾ ਮਃ ੫) ੩. ਵੱਟ. ਵਲ. ਪੇਚ.


ਕ੍ਰਿ- ਆਕੜਨਾ. ਹੰਕਾਰ ਕਰਨਾ। ੨. ਵੱਟ ਦੇਣਾ. ਮਰੋੜਨਾ.


ਵਿ- ਅਭਿਮਾਨੀ। ੨. ਬਾਂਕਾ. ਬਾਂਕੀ. "ਐਂਠੀ ਸੋਂ "ਬਁਧ ਗਯੋ ਸਨੇਹਾ." (ਚਰਿਤ੍ਰ ੩੫੧)


ਕ੍ਰਿ- ਐਂਠਨਾ. ਅਭਿਮਾਨੀ ਹੋਣਾ. ਆਕੜਨਾ. "ਇਹੁ ਜਗੁ ਹੈ ਸੰਪਤਿ ਸੁਪਨੇ ਕੀ ਦੇਖਿ ਕਹਾਂ ਐਡਾਨੋ." (ਬਸੰ ਮਃ ੯)


ਵਿ- ਐਂਠਿਆ ਹੋਇਆ. ਆਕੜਿਆ ਹੋਇਆ. ਹੰਕਾਰੀ. "ਟਕਾ ਚਾਰ ਗਾਂਠੀ ਐਂਡੌ ਟੇਢੌ ਜਾਤ." (ਸਾਰ ਕਬੀਰ)


ਕ੍ਰਿ. ਵਿ- ਯੌਂਹੀ. ਵ੍ਰਿਥਾ. ਨਿਸਫਲ। ੨. ਇਉਂ. ਇਸ ਤਰਾਂ.