ਠ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਠਗ.


ਦੇਖੋ, ਠਗਉਰ.


ਦੇਖੋ, ਠਗਉਰੀ. ਠਗਉਰ.


ਸੰਗ੍ਯਾ- ਭੀੜ. ਜਨ ਸਮੁਦਾਯ। ੨. ਰਚਨਾ. ਠਾਟ. "ਸਭ ਹੀ ਠਟ ਬੱਧ ਕਸੇ." (ਕ੍ਰਿਸਨਾਵ) ੩. ਸੰਕਲਪ. ਖ਼ਿਆਲ.


ਦੇਖੋ, ਠਠਕਨਾ.


ਕ੍ਰਿ- ਬਣਾਉਣਾ. ਰਚਣਾ. "ਜਗਦੀਸ ਬਿਚਾਰਕੈ ਜੁੱਧ ਠਟਾ." (ਚੰਡੀ ੧) ੨. ਸੰਕਲਪ ਕਰਨਾ. ਖ਼ਿਆਲ ਵਿੱਚ ਲਿਆਉਣਾ.


ਕਰਾਚੀ ਦੇ ਜਿਲੇ ਸਿੰਧ ਵਿੱਚ ਇੱਕ ਨਗਰ। ੨. ਦੇਖੋ, ਬੀੜ ਬਾਬਾ ਬੁੱਢਾ ਜੀ ਦਾ। ੩. ਜਿਲਾ ਫ਼ਿਰੋਜ਼ਪੁਰ, ਤਸੀਲ ਥਾਣਾ ਜ਼ੀਰਾ ਦਾ ਇੱਕ ਪਿੰਡ, ਜੋ ਰਲਵੇ ਸਟੇਸ਼ਨ ਮੱਲਾਂਵਾਲੇ ਤੋਂ ਨੌ ਮੀਲ ਦੱਖਣ ਹੈ. ਇਸ ਪਿੰਡ ਤੋਂ ਇੱਕ ਮੀਲ ਦੱਖਣ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਦਰਬਾਰ ਨਾਲ ੩. ਘੁਮਾਉਂ ਜ਼ਮੀਨ ਹੈ. ਹਰ ਮਸ੍ਯਾ ਮੇਲਾ ਹੁੰਦਾ ਹੈ.