ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਿੰਧੀ. ਫਕਿੜੀ. ਸੰਗ੍ਯਾ- ਭੰਡੀ. ਬਦਨਾਮੀ ਦੀ ਡੌਂਡੀ. "ਓਸੁ ਪਿਛੈ ਵਜੋ ਫਕੜੀ." (ਵਾਰ ਸੋਰ ਮਃ ੪) ੨. ਵਿ- ਬਦਚਲਨ. ਕੁਕਰਮੀ. ਦੇਖੋ, ਫਕ ੧.


ਦੇਖੋ, ਫਕਰ। ੨. ਵਿ- ਫੋਕੜ. ਅਸਾਰ. ਫਲ ਰਹਿਤ. "ਫਕੜ ਜਾਤੀ ਫਕੜੁ ਨਾਉ." (ਵਾਰ ਸ੍ਰੀ ਮਃ ੧) ੩. ਕੁਕਰਮੀ. ਅਨਾਚਾਰੀ. ਦੇਖੋ, ਫਕ। ੪. ਸੰਗ੍ਯਾ- ਕੁਬੋਲ. ਬਕਵਾਸ.; ਦੇਖੋ, ਫਕਰ ੨. "ਹੈਨਿ ਵਿਰਲੇ ਨਾਹੀ ਘਣੇ ਫੈਲਫਕੜੁ ਸੰਸਾਰੁ." (ਸਵਾ ਮਃ ੧) ਜੋ ਫੇਲ (ਅ਼ਮਲ) ਕਰਕੇ ਫਕੀਰ ਹਨ, ਉਹ ਵਿਰਲੇ ਹਨ। ੨. ਵਿ- ਫੋਕੜ. ਅਸਾਰ. "ਫਕੜੁ ਪਿਟੇ ਅੰਧੁ." (ਵਾਰ ਮਲਾ ਮਃ ੧)


ਸੰਗ੍ਯਾ- ਦਾਣੇ ਆਦਿ ਵਸਤੁ ਦਾ ਉਤਨਾ ਪ੍ਰਮਾਣ, ਜੋ ਇੱਕ ਵਾਰ ਮੂੰਹ ਵਿੱਚ ਪਾਇਆ ਜਾ ਸਕੇ। ੨. ਫੱਕਣ ਦੀ ਵਸਤੁ. ਦੇਖੋ, ਫਕਣਾ। ੩. ਅ਼. [فاقہ] ਫ਼ਾਕ਼ਹ. ਫ਼ਾਕ਼ਾ. ਨਿਰਾਹਾਰ ਰਹਿਣ ਦਾ ਭਾਵ. "ਇਕਿ ਖਾਵਹਿ ਬਖਸ ਤੋਟਿ ਨਾ ਆਵੈ, ਇਕਨਾ ਫਕਾ ਪਾਇਆ ਜੀਉ." (ਗਉ ਮਃ ੪)


ਸੰ. ਸੰਗ੍ਯਾ- ਸਿੱਧਾਂਤ ਸਾਬਤ ਕਰਨ ਵਾਲੀ ਦਲੀਲ। ੨. ਅਯੋਗ ਵਿਚਾਰ। ੩. ਧੋਖੇਬਾਜ਼ੀ। ੪. ਕਿਸੇ ਪੁਸ੍ਤਕ ਦੀ ਪੰਕ੍ਤੀ (ਸਤਰ)


ਸੰਗ੍ਯਾ- ਫੱਕਣ ਦੀ ਵਸਤੁ. ਦੇਖੋ, ਫਕ ੫.