ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਇਹ ਲਸ ਧਾ ਅਤੇ ਲਖ (ਲਕ੍ਸ਼੍‍) ਧਾ ਦਾ ਹੀ ਪੰਜਾਬੀ ਵਿੱਚ ਰੂਪ ਹੈ. ਦੇਖੋ, ਲਸ ਅਤੇ ਲਕ੍ਸ਼੍‍. "ਲਹ ਲਹਿਤ ਮੌਰ." (ਅਕਾਲ) ਚਮਕਦਾ ਹੋਇਆ ਮੌਲਿ (ਮੁਕੁਟ). ੨. ਲਭ ਧਾਤੁ ਦਾ ਭੀ ਇਹ ਰੂਪ ਹੈ. "ਲਹਹਿ ਪਰਮਗਤਿ ਜੀਉ." (ਸਵੈਯੇ ਮਃ ੪. ਕੇ) "ਲਹਾਂ ਸੁ ਸਜਣ ਟੋਲਿ." (ਸਵਾ ਮਃ ੫) "ਹਭੇ ਸੁਖ ਲਹਾਉ." (ਵਾਰ ਮਾਰੂ ੨. ਮਃ ੫) "ਇਨ ਬਿਧਿ ਮੇਰਾ ਹਰਿ ਪ੍ਰਭੁ ਲਹੁ ਰੇ." (ਕੇਦਾ ਮਃ ੫)


ਲਖੋ. ਦੇਖੋ। ੨. ਜਾਣੋ. ਮਲੂਮ ਕਰੋ. ਦੇਖੋ, ਲਕ੍ਸ਼੍‍ ਧਾ। ੩. ਲੱਭੋ. ਪ੍ਰਾਪਤ ਕਰੋ. ਦੇਖੋ, ਲਭ ਧਾ। ੪. ਉਤਰੋ. ਲੱਥੋ.


ਦੇਖੋ, ਲਸਣ.


ਦੇਖੋ, ਲਹ ੨.


ਦੇਖੋ, ਲਹਉ.


ਵਿ- ਲਖਕ. ਦੇਖਣ ਵਾਲਾ. ਜਾਣਨ ਵਾਲਾ। ੨. ਸੰਗ੍ਯਾ- ਲਸਕ. ਚਮਕ.