ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਰਿਆਸਤ ਪਟਿਆਲਾ, ਤਸੀਲ ਥਾਣਾ ਰਾਜਪੁਰਾ ਵਿੱਚ ਸ਼੍ਰੀ ਗੁਰੂ ਤੇਗਬਹਾਦੁਰ ਜੀ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਕੱਠਾ ਗੁਰੁਦ੍ਵਾਰਾ ਹੈ. ਨੌਵੇਂ ਗੁਰੂ ਜੀ ਇੱਥੇ ਤਿੰਨ ਦਿਨ ਰਹੇ. ਦਸ਼ਮੇਸ਼ ਜੀ ਲਖਨੌਰ ਤੋਂ ਆਏ ਤੇ ਥੋੜਾ ਜੇਹਾ ਸਮਾਂ ਠਹਿਰੇ. ਇੱਥੋਂ ਦੇ ਸ਼ੇਖ਼ ਗੁਰੂ ਜੀ ਦੇ ਪ੍ਰੇਮੀ ਸਨ, ਉਨ੍ਹਾਂ ਨੇ ਬਹੁਤ ਸੇਵਾ ਕੀਤੀ. ਸ਼ੇਖ਼ ਪ੍ਰਗਟ ਕਰਦੇ ਹਨ ਕਿ ਉਨ੍ਹਾਂ ਪਾਸ ਗੁਰੁਸਾਹਿਬ ਦਾ ਹੁਕਮਨਾਮਾ ਹੈ.#ਗੁਰੁਦ੍ਵਾਰਾ ਬਣਿਆ ਹੋਇਆ ਹੈ. ਪਾਸ ਰਹਾਇਸ਼ੀ ਮਕਾਨ ਹਨ. ਜੋ ਪਿੰਡ ਕਬੂਲਪੁਰ ਦੀ ਸੰਗੀਤ ਨੇ ਸੰਮਤ ੧੯੭੫ ਵਿੱਚ ਬਣਾਏ ਹਨ. ਪੁਜਾਰੀ ਅਕਾਲੀ ਸਿੰਘ ਹੈ. ਰੇਲਵੇ ਸਟੇਸ਼ਨ ਸ਼ੰਭੂ ਤੋਂ ਨੈਰਤ ਕੋਣ ਤਿੰਨ ਮੀਲ ਕੱਚਾ ਰਸਤਾ ਹੈ. ਇਸ ਦੇ ਪਾਸ ਹੀ ਕਬੂਲਪੁਰ ਪਿੰਡ ਹੈ. ਦੋਹਾਂ ਦਾ ਮਿਲਵਾਂ ਨਾਉਂ ਹਸਨਪੁਰ- ਕਬੂਲਪੁਰ ਸੱਦੀਦਾ ਹੈ.


ਅ਼. [حسب] ਹ਼ਸਬ. ਵਿ- ਅਨੁਸਾਰ. ਤੁੱਲ। ੨. ਸੰਗ੍ਯਾ- ਗਿਣਤੀ. ਸ਼ੁਮਾਰ। ੩. [حصب] ਹ਼ਸਬ. ਈਂਧਨ. ਬਾਲਣ. ਜਲਾਉਣ ਲਾਇਕ ਕਾਠ.


ਅ਼. [حشمت] ਹ਼ਸ਼ਮਤ. ਸੰਗ੍ਯਾ- ਵਿਭੂਤਿ. ਧਨ ਸੰਪਦਾ. ਐਸ਼੍ਵਰਯ। ੨. ਸ਼ਾਨ ਸ਼ੌਕਤ। ੩. ਲਾਉ ਲਸ਼ਕਰ.


ਵਿ- ਪ੍ਰਸੰਨ ਵਦਨ. ਖਿੜੇ ਚੇਹਰੇ ਵਾਲਾ.