ਖ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [خاکی] ਵਿ- ਖ਼ਾਕ ਦਾ ਬਣਿਆ ਹੋਇਆ। ੨. ਖ਼ਾਕ ਰੰਗਾ। ੩. ਸੰਗ੍ਯਾ- ਬੈਰਾਗੀਆਂ ਦਾ ਇੱਕ ਫ਼ਿਰਕ਼ਾ, ਜੋ ਸ਼ਰੀਰ ਪੁਰ ਭਸਮ ਮਲਦਾ ਹੈ, ਇਹ ਕ੍ਰਿਸਨਦਾਸ ਦੇ ਚੇਲੇ 'ਕੀਲ' ਤੋਂ ਚੱਲਿਆ ਹੈ.


ਖ਼ਾਕੀ ਦਾ ਬਹੁ ਵਚਨ. ਭਾਵ- ਬੰਦੇ. ਲੋਕ. ਜਨ.


ਅ਼. [خاطِر] ਸੰਗ੍ਯਾ- ਸਨਮਾਨ. ਆਦਰ। ੨. ਇਰਾਦਾ. ਸੰਕਲਪ। ੩. ਧ੍ਯਾਨ. ਤੱਵਜੋ. "ਨਿਜ ਖਾਤਿਰ ਮੇ ਕਿਸੇ ਨ ਲ੍ਯਾਵੈ." (ਗੁਪ੍ਰਸੂ) ੪. ਤਸੱਲੀ. "ਉੱਤਰ ਦੇਹੁ ਪੀਰ ਤੁਮ ਦੀਰਘ ਜਿਸ ਤੇ ਮਮ ਖਾਤਿਰ ਹ੍ਵੈਜਾਇ." (ਗੁਪ੍ਰਸੂ) ੫. ਦਿਲ। ੬. ਪੱਖ. ਪਾਸਦਾਰੀ.


ਤੁ [خاتوُن] ਸਨਮਾਨ ਯੋਗ੍ਯ ਨਾਰੀ. ਲੇਡੀ. ਖ਼ਾਨਮ. ਬੇਗਮ.


ਅ਼. [خادِم] ਸੰਗ੍ਯਾ- ਖ਼ਿਦਮਤ ਕਰਨ ਵਾਲਾ. ਸੇਵਕ. ਦਾਸ. "ਖਾਦਿਮ ਕੀਜੈ ਬਰਾ ਖੁਦਾਇ." (ਗੁਪ੍ਰਸੂ) ੨. ਨੌਕਰ. ਚਾਕਰ.


ਖ਼ਾਦਿਮ ਦਾ ਇਸਤ੍ਰੀ ਲਿੰਗ. ਦਾਸੀ.


ਜਾਲੰਧਰ ਦਾ ਸੂਬਾ, ਜੋ ਹਰਿਗੋਬਿੰਦ ਪੁਰ (ਸ੍ਰੀ ਗੋਬਿੰਦ ਪੁਰ) ਦੇ ਪਾਸ ਗੁਰੂ ਹਰਿਗੋਬਿੰਦ ਸਾਹਿਬ ਨਾਲ ਸੰਮਤ ੧੬੮੭ ਵਿੱਚ ਜੰਗ ਕਰਕੇ ਮੋਇਆ.


ਭਾਈ ਫੇਰੂ (ਸੱਚੀ ਦਾੜੀ) ਦਾ ਇੱਕ ਚੇਲਾ, ਜੋ ਵਡਾ ਕਰਣੀ ਵਾਲਾ ਸੰਤ ਹੋਇਆ ਹੈ.