ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਹਾਸੀ- ਨੱਠਾ. ਹਾਸੀ ਕਰਨ ਵਾਲਾ ਇਸ ਦਾ ਮੂਲ ਸੰਸਕ੍ਰਿਤ ਮਖ- ਸਯੁ ਹੈ, ਜਿਸ ਦਾ ਅਰਥ ਹੈ ਖ਼ੁਸ਼ ਅਤੇ ਜ਼ਿੰਦਹਦਿਲ.


ਸੰ. ਮਾਰ੍‍ਗ. ਸੰਗ੍ਯਾ- ਰਸਤਾ. ਰਾਹ. ਪਥ। ੨. ਸੰ. ਮਗ੍ਨ. ਵਿ- ਡੁੱਬਿਆ ਹੋਇਆ. "ਦੇਖਿ ਰੂਪ ਅਤਿ ਅਨੂਪ ਮੋਹ ਮਹਾ ਮਗ ਭਈ." (ਸਵੈਯੇ ਮਃ ੪. ਕੇ) ੩. ਮਕਰ (ਨਿਹੰਗ). ਮਗਰਮੱਛ. "ਮਗ ਮਾਨਹੁ ਨਾਗ ਬਡੇ ਤਿਹ ਮੇ." (ਕ੍ਰਿਸਨਾਵ) ਸੈਨਾਰੂਪ ਨਦੀ ਵਿੱਚ ਨਾਗ (ਹਾਥੀ) ਮਾਨੋ ਮਗਰਮੱਛ ਹਨ। ੪. ਦੇਖੋ, ਭੋਜਕੀ.


ਮਾਰ੍‍ਗ. ਰਾਹ.


ਮਾਂਗਉਂ. ਮੰਗਦਾ ਹਾਂ. "ਗਊ ਭੈਸ ਮਗਉ ਲਾਵੇਰੀ." (ਧਨਾ ਧੰਨਾ)


ਫ਼ਾ. [مگس] ਸੰਗ੍ਯਾ- ਮੱਖੀ ਲੈਟਿਨ musca.


ਯੂ. ਪੀ. ਵਿੱਚ ਬਸਤੀ ਜ਼ਿਲੇ ਦੀ ਖ਼ਲੀਲਾ- ਬਾਦ ਤਸੀਲ ਦਾ ਇੱਕ ਨਗਰ ਅਤੇ ਉਸ ਦੇ ਆਸਪਾਸ ਦੀ ਜਮੀਨ, ਜੋ ਗੰਗਾ ਤੋਂ ਪਾਰ ਅਯੋਧ੍ਯਾ ਤੋਂ ਪਚਾਸੀ ਮੀਲ ਪੂਰਵ ਹੈ. ਹਿੰਦੂਆਂ ਦੇ ਨਿਸ਼ਚੇ ਅਨੁਸਾਰ ਇੱਥੇ ਮਰਕੇ ਗਧਾਯੋਨਿ ਮਿਲਦੀ ਹੈ. ਕਬੀਰ ਜੀ ਨੇ ਇੱਥੇ ਸੰਮਤ ੧੫੭੫ (ਸਨ ੧੫੧੮) ਵਿੱਚ ਸ਼ਰੀਰ ਤਿਆਗਿਆ. "ਕਾਸੀ ਮਗਹਰ ਸਮ ਬੀਚਾਰੀ." (ਗਉ ਕਬੀਰ) ਸਨ ੧੫੫੦ ਵਿੱਚ ਪ੍ਰੇਮੀ ਲੋਕਾਂ ਨੇ ਇੱਥੇ ਕਬੀਰ ਜੀ ਦੀ ਸਮਾਧ ਬਣਾ ਦਿੱਤੀ ਹੈ.