ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਸ (ਸਾਥ) ਢਾਲ (ਸਿਪਰ). ਢਾਲ ਬੰਨ੍ਹਣ ਵਾਲਾ. ਢਾਲ ਤਲਵਾਰ ਵਾਲਾ। ੨. ਸੰਗ੍ਯਾ- ਢਾਲਬੰਦ ਸਿਪਾਹੀ.

ਜਿਲਾ ਅੰਬਾਲਾ ਦੀ ਤਸੀਲ ਨਰਾਇਣਗੜ੍ਹ ਦਾ ਇੱਕ ਪਿੰਡ, ਜੋ ਕਿਸੇ ਵੇਲੇ ਸਰਹਿੰਦ ਦੇ ਅਠਾਈ ਪਰਗਨਿਆਂ ਵਿੱਚੋਂ ਇੱਕ ਪਰਗਨੇ ਦਾ ਪ੍ਰਧਾਨ ਨਗਰ ਸੀ. ਇਸ ਥਾਂ ਦੇ ਰਹਿਣ ਵਾਲੇ ਸਾਈਂ ਬੁੱਧੂਸ਼ਾਹ ਨੇ ਦਸ਼ਮੇਸ਼ ਨੂੰ ਭੰਗਾਣੀ ਦੇ ਯੁੱਧ ਵਿੱਚ ਸਹਾਇਤਾ ਦਿੱਤੀ ਸੀ. ਦੇਖੋ, ਬੁੱਧੂ ਸ਼ਾਹ.#ਪੀਰ ਬੁੱਧੂ ਸ਼ਾਹ ਨੂੰ ਦੁੱਖ ਦੇਣ ਵਾਲੇ ਜ਼ਾਲਿਮਾਂ ਨੂੰ, ਸਨ ੧੭੧੦ ਵਿੱਚ ਬੰਦੇ ਬਹਾਦੁਰ ਨੇ ਸਢੌਰੇ ਤੇ ਚੜ੍ਹਾਈ ਕਰਕੇ ਕਰੜਾ ਦੰਡ ਦਿੱਤਾ ਸੀ.

ਸੰ. सन् ਵ੍ਯ- ਸਾਥ. ਸੰਗ. ਸਮੇਤ. ਸਹਿਤ। ੨. ਸੰ. शण ਸ਼ਣ. ਸੰਗ੍ਯਾ- ਸਣੀ, ਜਿਸ ਦੇ ਰੱਸੇ ਵੱਟੀਦੇ ਹਨ. L. Crotolaria Juncea. ਇਹ ਸਾਉਣੀ ਦੀ ਫਸਲ ਵਿੱਚ ਹੁੰਦੀ ਹੈ. ਸਣ ਨੂੰ ਕੱਟਕੇ ਪਾਣੀ ਵਿੱਚ ਦੱਬ ਦਿੰਦੇ ਹਨ, ਐਸਾ ਕਰਨ ਨਾਲ ਇਸ ਦਾ ਛਿਲਕਾ ਕਾਨੇ ਤੋਂ ਅਲਗ ਹੋ ਜਾਂਦਾ ਹੈ.

ਸੰ. स्नुषा ਸਨੁਖਾ. ਸੰਗ੍ਯਾ- ਨੂੰਹ. ਬੇਟੇ ਦੀ ਵਹੁਟੀ. "ਮਾਂ ਦਾਦੀ ਪੜਦਾਦੀਓਂ ਫੁੱਫੀ ਭੈਣਾ ਧੀ ਸਣਖਤਾ." (ਭਾਗੁ) ੨. ਵਿ- ਸੁਨਕ੍ਸ਼੍‍ਤ੍ਰਾ. ਅੱਛੇ ਨਕ੍ਸ਼੍‍ਤ੍ਰ ਵਾਲੀ. ਉੱਤਮ ਭਾਗਾਂ ਵਾਲੀ. "ਸਾਹੁਰੜੈ ਘਰ ਮੰਨੀਐ ਸਣਖਤੀ ਪਰਿਵਾਰ ਸਧਾਰੀ." (ਭਾਗੁ)