ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਸਤ, ਸਤਿ ਅਤੇ ਸਤ੍ਯ। ੨. ਸਪ੍ਤ. ਸਾਤ। ੩. ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ- "ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ." (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿਸਨਦੇਵ. ਦੇਖੋ, ਸੱਤਰਿ.


ਦੇਖੋ, ਸਤ, ਸਤਿ ਅਤੇ ਸਤ੍ਯ। ੨. ਸਪ੍ਤ. ਸਾਤ। ੩. ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ- "ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ." (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿਸਨਦੇਵ. ਦੇਖੋ, ਸੱਤਰਿ.


ਇਤਿਹਾਸਾਂ ਵਿੱਚ ਅਕਸਰ ਇਨ੍ਹਾਂ ਦਾ ਜਿਕਰ ਆਉਂਦਾ ਹੈ, ਇਸ ਲਈ ਪਾਠਕਾਂ ਦੇ ਗ੍ਯਾਨ ਹਿਤ ਇੱਥੇ ਲਿਖੇ ਜਾਂਦੇ ਹਨ-#(ੳ) ਸੱਤ ਪੁਰਾਣੇ ਅਜੂਬੇ-#(੧) ਮਿਸਰ ਦੇ ਤ੍ਰਿਕੋਨ ਮੀਨਾਰ (Pyramids of Egypt) ਜੋ ਪੰਜ ਹਜ਼ਾਰ ਬਰਸ ਤੋਂ ਜਾਦਾ ਪੁਰਾਣੇ ਹਨ.#(੨) ਬਾਬੀਲੋਨੀਆਂ ਵਿੱਚ ਮਲਕਾ ਸੀਮਿਰਾਮਿਸ ਦੇ ਝੂਲਣੇ ਬਾਗ਼ (Hanging Gardens of Semiramis, at Babylon)#(੩) ਐਫ਼ੀਸਸ (ਯੂਨਾਨ) ਵਿੱਚ ਦੀਆਨਾ ਦੇਵੀ ਦਾ ਮੰਦਿਰ (Temple of Diana, at Ephesus)#(੪) ਯੂਨਾਨੀ ਦੇਵੇਂਦ੍ਰ ਦਾ ਬੁਤ (Statue of Zeus, by Pheidias, at Athens)#(੫) ਹੈਲੀਕਾਰਨੇਸਸ (ਯੂਨਾਨ) ਵਿੱਚ ਕਾਰੀਆ ਦੇ ਬਾਦਸ਼ਾਹ ਮੌਸੋਲੂਸ ਦਾ ਮਕਬਰਾ (Mausoleum at Halicarnassus)#(੬) ਰ੍ਹੋਡੀਜ਼ (ਯੂਨਾਨ) ਵਿੱਚ ਸੂਰਯ ਦੇਵ ਦਾ ਵਿਸ਼ਾਲ ਬੁਤ (Colossus, at Rhodes)#(੭) ਸਿਕੰਦ੍ਰੀਆ ਦਾ ਰੋਸ਼ਨੀਘਰ (ਸਮੁੰਦਰ ਵਿੱਚ) (Pharos: Light house, at Alexandria)#(ਅ) ਸੱਤ ਨਵੇਂ ਅਜੂਬੇ-#(੧) ਸੈਲਿਸਬਰੀ ਮਦਾਨ (ਇੰਗਲਿਸਤਾਨ) ਵਿੱਚ ਸ੍ਟੋਨਹੈਂਜ ਦੇ ਪੱਥਰ (Stonehenge, in Salisbury Plains)#(੨) ਸਿਕੰਦ੍ਰੀਆ ਦੀਆਂ ਜ਼ਮੀਨਦੋਜ਼ ਇਮਾਰਤਾਂ (Catacombs of Alexandria)#(੩) ਚੀਨ ਦੀ ਵੱਡੀ ਕੰਧ (The Great Wall of China) (ਦੇਖੋ, ਕਹਕਹਾ ਦੀਵਾਰ)#(੪) ਪੀਸਾ (ਇਟਲੀ) ਦਾ ਸਲਾਮੀਦਾਰ ਮੀਨਾਰ (Leaning Tower of Pisa)#(੫) ਚੀਨ ਵਿੱਚ ਇੱਕ ਕਈ ਛੱਤਾ ਮੰਦਿਰ ਜੋ ਨਿਰਾ ਚੀਨੀ (ਮਿੱਟੀ) ਦਾ ਹੀ ਉਸਰਿਆ ਹੋਇਆ ਹੈ (Porcelain Temple in China)#(੬) ਕੁਸਤ਼ਨਤ਼ਿਨੀਆਂ ਵਿੱਚ ਸੰਤ ਸੋਫ਼ੀਆ ਦਾ ਗਿਰਜਾ (ਜੋ ਹੁਣ ਮਸਜਿਦ ਹੈ) (Church of St. Sophia at Constantinople)#(੭) ਪ੍ਰਾਚੀਨ ਰੋਮਾ (ਇਟਲੀ) ਦਾ ਵੱਡਾ ਥੀਏਟਰ ਜਿਸ ਵਿੱਚ ਅੱਸੀ ਹਜ਼ਾਰ ਤਮਾਸ਼ਬੀਨਾਂ ਦੇ ਬੈਠਣ ਲਈ ਇੰਤਜ਼ਾਮ ਹੈ (Colosseum at Rome)


ਵਿ- ਸਾਤਵੇਂ। ੨. ਕ੍ਰਿ. ਵਿ- ਸੱਤਵੇਂ ਨਾਲ. "ਸਤਏਂ ਲਖਿ ਰਘੁਪਤਿ ਕਪਿਦਲ ਅਧਿਪਤਿ ਸੁਭਟ ਵਿਕਟ ਮਤਿ ਯੁਤ ਭ੍ਰਾਤੰ." (ਰਾਮਾਵ)


ਸੰ. सप्तशती- ਸਪ੍ਤਸ਼ਤੀ. ਸੰਗ੍ਯਾ. - ਸਪ੍ਤ ਸ਼ਤਕ. ਸੱਤ ਸੌ ਸ਼ਲੋਕਾਂ ਦਾ ਪਾਠ. ਮਾਰਕੰਡੇਯ ਪੁਰਾਣ ਵਿੱਚੋਂ ਲਿਆ ਹੋਇਆ ਦੁਰਗਾ ਦੀ ਕਥਾ ਦਾ ਸੱਤ ਸੌ ਸ਼ਲੋਕ, ਜਿਸ ਦਾ ਅਨੁਵਾਦ ਚੰਡੀ ਚਰਿਤ੍ਰ ਅਤੇ ਚੰਡੀ ਦੀ ਵਾਰ ਵਿੱਚ ਹੈ.¹ "ਹੋਮ ਕਰੈਂ ਜਪ ਅਉ ਸਤਸਉ ਰੇ." (ਕ੍ਰਿਸਨਾਵ) "ਗ੍ਰੰਥ ਸਤਸਇਆ ਕੋ ਕਰ੍ਯੋ." (ਚੰਡੀ ੧) "ਸਤਸੈ ਦੀ ਕਥਾ ਇਹ ਪੂਰੀ ਭਈ ਹੈ." (ਚੰਡੀ ੧) ਦੇਖੋ, ਦੁਰਗਾ ਸਪਤਸਤੀ ਅਤੇ ਦੁਰਗਾਪਾਠ.


ਸੱਤ ਰਿਖੀਆਂ ਦੀਆਂ ਸੱਤ ਇਸਤ੍ਰੀਆਂ ਦੇਖੋ, ਸਪਤ ਰਿਖੀ। ੨. ਸੱਤ ਸਹੀਆਂ (ਸਖੀਆਂ)


(ਰਤਨਮਾਲਾ ਬੰਨੋ) ਸੱਤ ਰਿਖੀ, ਸਤਾਈ ਨਛਤ੍ਰ, ਚੌਦਾਂ ਵਿਦ੍ਯਾ, ਚਾਰ ਪਦਾਰਥ (ਧਰਮ, ਅਰਥ, ਕਾਮ, ਮੋਖ).


(ਰਤਨਮਾਲਾ ਬੰਨੋ) ਸਪ੍ਤ ਰਿਖਿ, ਸਤਾਈ ਨਛਤ੍ਰ, ਚੌਦਾਂ ਵਿਦ੍ਯਾ ਅਤੇ ਚਾਰ ਮੁਕਤੀਆਂ.