ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. सत्सङ्क. ਸੰਗ੍ਯਾ- ਉੱਤਮ ਸੰਗਤ. ਨੇਕ ਸੁਹਬਤ। ੨. ਦੇਖੋ, ਸਾਧਸੰਗ.


ਸੰਗ੍ਯਾ- ਸੰਤਾਂ ਦੀ ਸੁਹਬਤ. ਭਲੇ ਲੋਕਾਂ ਦੀ ਸੰਗਤਿ। ੨. ਭਲੇ ਲੋਕਾਂ ਦੀ ਮਜਲਿਸ. "ਸਤਸੰਗਤਿ ਕੈਸੀ ਜਾਣੀਐ? ਜਿਥੈ ਏਕੋ ਨਾਮ ਵਖਾਣੀਐ." (ਸ੍ਰੀ ਮਃ ੧. ਜੋਗੀ ਅੰਦਰਿ) ੩. ਦੇਖੋ, ਸਤਿਸੰਗਤਿ.


ਦੇਖੋ, ਸਤਸੰਗਤਿ। ੨. ਵਿ- ਸਤਸੰਗੀ. ਉੱਤਮ ਦਾ ਸੰਗ ਕਰਨ ਵਾਲਾ। ੩. ਸਤਸੰਗਤਿ ਵਿੱਚ. ਚੰਗੀ ਮਜਲਿਸ ਵਿੱਚ. "ਸਤਸੰਗਤੀ ਸਦਾ ਮਿਲਿ ਰਹੇ." (ਸ੍ਰੀ ਮਃ ੩)


ਵਿ- ਉੱਤਮ ਹੈ ਸੰਗ ਜਿਸ ਦਾ. ਜਿਸ ਦਾ ਮਿਲਾਪ ਸ਼ੁਭ ਫਲ ਦੇਣਵਾਲਾ ਹੈ. "ਮਹਾ ਸਾਰਥੀ ਸਤਸੰਗਾ." (ਮਾਰੂ ਸੋਲਹੇ ਮਃ ੫)


ਸੰ. सत्सङ् गिन. ਨੇਕ ਸੁਹਬਤ ਕਰਨ ਵਾਲਾ. ਸਾਧੁ ਸੰਗ ਕਰਨ ਵਾਲਾ.


ਸਤ੍ਯ ਪ੍ਰਤਿਗ੍ਯ. ਦੇਖੋ, ਸਤ੍ਯ ਸੰਧ. "ਸਤਸੰਧ ਸਦਾ ਸਤਬੈਨ ਕਹੈ." (ਨਾਪ੍ਰ)


ਸੰ. शतशृङ्ग ਸੰਗ੍ਯਾ- ਹਿਮਾਲੈ ਦੀ ਧਾਰਾ ਅੰਦਰ ਇੱਕ ਪਹਾੜ, ਜੋ ਗੰਧਮਾਦਨ ਤੋਂ ਛੀ ਕੋਹ ਦੇ ਫਾਸਲੇ ਪੁਰ ਹੈ. ਦੇਖੋ, ਸਪਤਸ੍ਰਿੰਗ


ਅ਼. [سطح] ਸਾਫ ਤਹ। ੨. ਸਮਥਲ। ੩. ਛੱਤ.