ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸ਼ਤਕ. ਸੰਗ੍ਯਾ- ਸੈਂਕੜਾ. ਸੌ ਦਾ ਸਮੁਦਾਯ (ਇਕੱਠ). ੨. ਸ਼ਤਿਕ. ਵਿ- ਸੌ ਵਾਲਾ. ਜਿਸ ਵਿੱਚ ਸੈਂਕੜਾ ਹੈ। ੩. ਸੰਗ੍ਯਾ- ਕੋਈ ਗ੍ਰੰਥ, ਜਿਸ ਦੇ ਸੌ ਛੰਦ ਹੋਣ.


ਵਿ- ਸਤ੍ਯ ਰੂਪ ਕਰਤਾਰ ਦੇ ਉਪਾਸਕ। ੨. ਸੰਗ੍ਯਾ- ਲਹੌਰ ਨਿਵਾਸੀ ਸੰਗਤੀਆ ਸੋਢੀ ਸੰਮਤ ੧੬੫੦ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਹੋਇਆ. ਇਹ "ਸਤਕਰਤਾਰ" ਸ਼ਬਦ ਹਰ ਵੇਲੇ ਮੁਖੋਂ ਬੋਲਦਾ ਰਹਿੰਦਾ ਸੀ. ਸੰਗਤੀਏ ਦਾ ਚੇਲਾ ਸੰਗਤ ਦਾਸ ਵਡਾ ਕਰਣੀ ਵਾਲਾ ਨਾਮ ਦਾ ਰਸੀਆ ਹੋਇਆ. ਉਸ ਦੀ ਸੰਪ੍ਰਦਾਯ ਦੇ ਲੋਕ ਸਤਕਰਤਾਰੀਏ ਪ੍ਰਸਿੱਧ ਹੋਏ. ਇਨ੍ਹਾਂ ਦਾ ਮੁੱਖ ਅਸਥਾਨ ਬਿਆਸ ਦੇ ਕਿਨਾਰੇ ਹਰਿਗੋਬਿੰਦ ਪੁਰੇ ਹੈ.


सत्कर्मन ਸੰਗ੍ਯਾ- ਸ਼ੁਭ ਕਰਮ। ੨. ਵਿ- ਅੱਛੇ ਕੰਮ ਕਰਨ ਵਾਲਾ. ਸਤਕਰਮੀ.


ਸੰ. सत्कार ਸੰਗ੍ਯਾ- ਆਦਰ. ਮਾਨ. "ਦ੍ਵੈ ਲੋਕਨ ਸਤਕਾਰ." (ਨਾਪ੍ਰ)