ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਨਿਰੁਕਤ ਦੇ ਨੈਗਮ ਕਾਂਡ ਵਿੱਚ ਸੱਤ ਖੋਟੇ ਕਰਮ ਇਹ ਲਿਖੇ ਹਨ- ਚੋਰੀ, ਵਿਭਚਾਰ, ਬ੍ਰਹ੍‌ਮਹਤ੍ਯਾ, ਗਰਭਹਤ੍ਯਾ, ਸ਼ਰਾਬਖੋਰੀ, ਬੁਰੇ ਕਰਮਾਂ ਦਾ ਬਾਰ ਬਾਰ ਕਰਨਾ ਅਤੇ ਕਿਸੇ ਪੁਰ ਝੂਠਾ ਦੋਸ ਲਾਉਣਾ. ੨. Seven deadly sins. ਦੇਖੋ. ਪਾਪ.


ਸੰ. शतकृतु ਸੰਗ੍ਯਾ- ਸ਼ਤ (ਸੌ) ਕ੍ਰਤੁ (ਯਗ੍ਯ) ਕਰਨ ਵਾਲਾ, ਇੰਦ੍ਰ. ਪੁਰਾਣਾਂ ਵਿੱਚ ਲੇਖ ਹੈ ਕਿ ਸੌ ਅਸ਼੍ਵਮੇਧ ਯਗ੍ਯ ਕਰਨ ਤੋਂ ਇੰਦ੍ਰ ਪਦਵੀ ਮਿਲਦੀ ਹੈ. "ਸਿਵ ਧਾਮ ਸਤਕ੍ਰਿਤੁ ਜਾਤ ਭਏ." (ਰੁਦ੍ਰਾਵ)


ਸੰਗ੍ਯਾ- ਸ਼ਤ (ਸੌ) ਧਾਰਾ ਕਰਕੇ ਗਮਨ ਕਰਨ ਵਾਲੀ, ਸ਼ਤਦ੍ਰਵ ਨਦੀ. ਸਤਲੁਜ. (ਸਨਾਮਾ) ਦੇਖੋ, ਸਤਦ੍ਰਵ.


ਸ਼ਤਦ੍ਰਵ (ਸਤਲੁਜ) ਦਾ ਸ੍ਵਾਮੀ ਵਰੁਣ. (ਸਨਾਮਾ)


ਸੰ. सद्गुरू ਸੰਗ੍ਯਾ- ਸ੍ਰੀ ਗੁਰੂ ਨਾਨਕ ਦੇਵ। ੨. ਉੱਤਮ ਉਪਦੇਸ਼ ਦੇਣ ਵਾਲਾ ਆਚਾਰਯ.


ਸੰ. सद्गुरवे ਚਤੁਰਥੀ ਵਿਭਕ੍ਤਿ ਹੈ. ਸਤਗੁਰੂ ਨੂੰ. ਸਤਗੁਰੂ ਤਾਈਂ.


ਸਦ੍‌ਗੁਰੂ ਦੀ ਪ੍ਰਸਾਦ (ਕ੍ਰਿਪਾ). ਸਤਿਗੁਰੂ ਦੀ ਪ੍ਰਸੰਨਤਾ.


ਸਦ੍‌ਗੁਰੁ ਦੀ ਕ੍ਰਿਪਾ ਤੋਂ. ਸਤਿਗੁਰੂ ਦੀ ਦਇਆ ਨਾਲ. ਦੇਖੋ, ਸਤਿਗੁਰ ਪ੍ਰਸਾਦਿ.


ਦੇਖੋ, ਸਤਗੁਰ.


ਦੇਖੋ, ਸ਼ਤਘ੍ਨੀ.