ਇ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [اہتمام] ਸੰਗ੍ਯਾ- ਯਤਨ. ਪ੍ਰਬੰਧ. ਇੰਤਜਾਮ.


ਅ਼. [اِحتمال] ਸੰਗ੍ਯਾ- ਖ਼ਿਆਲ ਕਰਨਾ.


ਅ਼. [اِحتیاط] ਸੰਗ੍ਯਾ- ਬਚਾਉ ਦਾ ਖ਼ਿਆਲ। ੨. ਹਾਤਾ (ਘੇਰਾ) ਕਰਨ ਦੀ ਕ੍ਰਿਯਾ.


ਕ੍ਰਿ. ਵਿ- ਇਸ ਢਬ. ਇਸ ਪ੍ਰਕਾਰ. ਇਸ ਰੀਤਿ ਨਾਲ. "ਇਹ ਬਿਧਿ ਨਾਨਕ ਹਰਿ ਨੈਣ ਅਲੋਇ." (ਟੋਢੀ ਮਃ ੫) ੨. ਦੇਖੋ, ਬਿਧਿ.


ਕ੍ਰਿ. ਵਿ- ਯਹਾਂ. ਈਹਾਂ. ਇੱਥੇ। ੨. ਸਰਵਇਹੀ. ਯਹੀ. "ਇਹਾ ਕਾਮਾਨੀ ਰੀਤਿ." (ਧਨਾ ਮਃ ੫) ੩. ਦੇਖੋ, ਈਹਾ.


ਸੰ. ਸੰਗ੍ਯਾ- ਇਹ- ਅਮੁਤ੍ਰ. ਲੋਕ ਪਰਲੋਕ. ਇਹ ਲੋਕ ਅਤੇ ਆਉਣ ਵਾਲਾ ਲੋਕ। ੨. ਕ੍ਰਿ. ਵਿ- ਇੱਥੇ ਉੱਥੇ.


ਇਹ ਦੇ ਅੰਤ ਈ ਪ੍ਰਤ੍ਯਯ ਨਿਸ਼ਚਾ ਅਤੇ ਕੇਵਲ ਅਰਥ ਪ੍ਰਗਟ ਕਰਦਾ ਹੈ. ਇਹੋ. ਯਹੀ. ਕੇਵਲ ਇਹ. "ਇਹੀ ਹਮਾਰੈ ਸਫਲ ਕਾਜ." (ਮਾਲੀ ਮਃ ੫) "ਇਹੀ ਤੇਰਾ ਅਉਸਰ ਇਹ ਤੇਰੀ ਬਾਰ." (ਭੈਰ ਕਬੀਰ)