ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਉਸੇਨਾ.


ਸੰ. उच्छवास. ਉਛ੍ਵਾਸ. ਸੰਗ੍ਯਾ- ਹਾਹੁਕਾ. ਠੰਢਾ ਸਾਹ. "ਨਰੇਸ ਜੀ ਉਸੇਸ ਲੀ." (ਰਾਮਾਵ) ਰਾਜਾ ਦਸ਼ਰਥ ਨੇ ਠੰਢਾ ਸਾਹ ਲੀਤਾ.


ਉਸ੍ਣ (ਤੱਤਾ) ਕਰਨਾ. ਤਪਾਉਣਾ. ਸੇਕਣਾ। ੨. ਰਿੰਨ੍ਹਣਾ. ਉਬਾਲਨਾ. "ਬਿੰਜਨਾਦਿ ਭੂਨੇ ਭੀਜੇ ਪੀਸੇ ਔ ਉਸੇਈ ਬਿਬਿਧਾਨੀਐ." (ਭਾਗੁ ਕ) ਭੁੱਜੇ, ਭਿੱਜੇ, ਪੀਠੇ, ਉਬਾਲੇ ਆਦਿਕ ਭੋਜਨ ਨਾਨਾ ਪ੍ਰਕਾਰ ਦੇ.


ਸਰਵ- ਵਹ. ਓਹ. "ਉਹ ਤਉ ਭੂਤ ਭੂਤ ਕਰਿ ਭਾਗੀ." (ਸੂਹੀ ਰਵਿਦਾਸ) ੨. ਵ੍ਯ- ਸ਼ੋਕ. ਅਸਚਰਜ ਅਤੇ ਭੈ ਬੋਧਕ ਸ਼ਬਦ। ੩. ਕਿਸੇ ਚੀਜ ਵੱਲ ਇਸ਼ਾਰਾ ਕਰਕੇ ਸੰਬੋਧਨ.


ਅ਼. [عُہدہ] ਉਹਦਾ. ਸੰਗ੍ਯਾ- ਪਦਵੀ. ਅਧਿਕਾਰ. ਰੁਤਬਾ। ੨. ਜਿੱਮੇਦਾਰੀ.


ਫ਼ਾ. [عُہدہ دار] ਉਹਦਹਦਾਰ. ਸੰਗ੍ਯਾ- ਅਧਿਕਾਰ (ਪਦਵੀ) ਰੱਖਣ ਵਾਲਾ. ਦੇਖੋ, ਉਹਦਾ.