ਏ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਏਕਾਂਤ ਨਿਵਾਸੀ। ੨. ਸਭ ਤੋਂ ਵੱਖ ਰਹਿਣ ਵਾਲਾ। ੩. ਅਦ੍ਵੈਤ ਦਾ ਅਨਨ੍ਯ ਉਪਾਸਕ. "ਰਹਹਿ ਲਿਵ ਲਾਗੇ ਏਕਾ ਏਕੀ ਸਬਦੁ ਬੀਚਾਰ." (ਗੂਜ ਅਃ ਮਃ ੧) ੪. ਸੰਗ੍ਯਾ- ਨਿਬੇੜਾ. ਫ਼ੈਸਿਲਾ. "ਏਕਾ ਏਕੀ ਕਿਯੇ ਬਿਨ ਹਮ ਮਿਲਹਿ ਨ ਜਾਵੈਂ." (ਗੁਪ੍ਰਸੂ)


ਸੰ. ਏਕਾਸ਼ੀਤਿ. ਅੱਸੀ ਪੁਰ ਇੱਕ. ਇਕਾਸੀ, ੮੧.


ਵਿ- ਇੱਕ ਵਸ੍ਤੁ ਦਾ ਆਹਾਰ ਕਰਨ ਵਾਲਾ. ਜੋ ਦੂਜੀ ਚੀਜ਼ ਨਾ ਖਾਵੇ। ੨. ਇੱਕ ਵੇਲੇ ਭੋਜਨ ਕਰਨ ਵਾਲਾ.


ਦੇਖੋ, ਇਕਾਕੀ ੨.


ਏਕ- ਅਕ੍ਸ਼੍‍ਰ. ਇੱਕ ਵਰਣ। ੨. ਇੱਕ ਅਵਿਨਾਸੀ ਬ੍ਰਹ੍‌ਮ.


ਸੰ. एकाग्र. ਵਿ- ਇੱਕ ਤਰਫ ਹੈ ਜਿਸ ਦਾ ਧ੍ਯਾਨ। ੨. ਚੰਚਲਤਾ ਰਹਿਤ. "ਸਾਵਧਾਨ ਏਕਾਗਰ ਚੀਤ." (ਸੁਖਮਨੀ)


ਦੇਖੋ, ਏਕਾਗਰ.


ਸੰ. ਸੰਗ੍ਯਾ- ਠਹਿਰਾਉ. ਚੰਚਲਤਾ ਦਾ ਅਭਾਵ। ੨. ਚਿੱਤ ਦੀ ਇਸਥਿਤੀ.