ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕਹਲੂਰ ਦੇ ਰਾਜਾ ਤਾਰਾਚੰਦ ਦੇ ਪੁਤ੍ਰ ਜਹੀਰ ਚੰਦ ਦੀ ਵੰਸ਼ ਦੇ ਰਾਜਪੂਤ। ੨. ਇੱਕ ਜੱਟ ਗੋਤ੍ਰ, ਜਿਸ ਵਿੱਚੋਂ "ਮਹਮਾ" ਨਾਮੀ ਗੁਰੂ ਅੰਗਦ ਦੇਵ ਦਾ ਪ੍ਰਸਿੱਧ ਸਿੱਖ ਸੀ। ੩. ਖਹਿਰਾ ਗੋਤ ਦਾ ਵਸਾਇਆ ਇੱਕ ਪਿੰਡ. ਦੇਖੋ, ਬਾਵਲੀ ਸਾਹਿਬ ਨੰਃ ੭.


ਖਹਿਰਾ ਦਾ ਬਹੁ ਵਚਨ. ਦੇਖੋ, ਖਹਿਰਾ.


ਦੇਖੋ, ਕ੍ਸ਼ਯ. "ਅੰਤਕਾਲ ਖਹੁ ਲਾਖਹੁ ਰੁੱਖੈ." (ਭਾਗੁ) ਅੰਤ ਨੂੰ ਲਾਖ (ਲਾਕ੍ਸ਼ਾ) ਤੋਂ ਬਿਰਛ ਦਾ ਨਾਸ਼ ਹੋ ਜਾਂਦਾ ਹੈ.