ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਟੱਕਣ ਵਾਲਾ। ੨. ਸੰਗ੍ਯਾ- ਤਖਾਣ। ੩. ਟਾਕੂਆ. ਛੋਟਾ ਕੁਹਾੜਾ. ਸਫਾਜੰਗ.


ਸੰਗ੍ਯਾ- ਹਲਕੀ ਸੱਟ. ਟੰਕੋਰ। ੨. ਨਗਾਰੇ ਪੁਰ ਚੋਬ ਦੀ ਸੱਟ। ੩. ਧਨੁਖ ਦਾ ਚਿੱਲਾ ਖਿੱਚਣ ਤੋਂ ਪੈਦਾ ਹੋਇਆ ਸ਼ਬਦ। ੪. ਸੋਜ ਜਾਂ ਪੀੜ ਦੀ ਥਾਂ ਤੇ ਗਰਮ ਰੇਤਾ ਇੱਟ ਜਲ ਆਦਿ ਦਾ ਸੇਕ.


ਵਿ- ਟਕੋਰ ਕਰਨ ਵਾਲਾ। ੫. ਸੰਗ੍ਯਾ- ਤਖਾਣਾ ਸੰਦ, ਜਿਸ ਨਾਲ ਆਰੀ ਦੇ ਦੰਦੇ ਤਿੱਖੇ ਕਰੀਦੇ ਹਨ। ੩. ਚੱਕੀਰਾਹਾ ਪੰਛੀ। ੪. ਕਠਫੋੜਾ ਪੰਛੀ.