ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਰੱਸਾ. ਰਸੜਾ। ੨. ਵਿ- ਰਸ ਵਾਲਾ ਰਸੀਆ.


ਸੰ. ਸੰਗ੍ਯਾ- ਪਾਰਾ। ੨. ਮਤਿਰਾਮ ਕਵਿ ਦਾ ਬਣਾਇਆ ਇੱਕ ਕਾਵ੍ਯਗ੍ਰੰਥ, ਜਿਸ ਵਿੱਚ ਨਾਯਿਕਾ ਭੇਦ ਅਤੇ ਰਸਾਂ ਦਾ ਵਰਣਨ ਹੈ। ੩. ਜਲਪਤਿ. ਵਰੁਣ.


ਸੰਗ੍ਯਾ- ਰੱਸੀ. ਰੱਜੁ. ਰਸ਼ਿ. "ਦ੍ਰਿੜ ਕਰ ਬਾਂਧ੍ਯੋ ਰਸਰੀ ਨਾਲ." (ਗੁਪ੍ਰਸੂ)


ਸੰਗ੍ਯਾ- ਤਰੀ. ਸ਼ੋਰਵਾ. ਰਸ। ੨. ਰਸ ਦਾ ਬਹੁ ਵਚਨ. "ਰੰਗ ਰਸਾ ਜੈਸੇ ਸੁਪਨਾਹਾ." (ਆਸਾ ਮਃ ੫) ੩. ਦੇਖੋ, ਰੱਸਾ। ੪. ਸੰ. ਦਾਖ। ੫. ਪ੍ਰਿਥਿਵੀ. "ਰੰਗ ਰਸਾ ਤੂੰ ਮਨਹਿ ਅਧਾਰੁ." (ਗਉ ਮਃ ੫) "ਰਸਾ ਪਾਦ ਤੂਰਨ ਧਰੇ." (ਨਾਪ੍ਰ) ੬. ਜੀਭ। ੭. ਨਦੀ.


ਸੰਗ੍ਯਾ- ਰੱਜੂ. ਰਸਨ. ਰਸ਼ਨਾ. ਰਸ਼ਿਮ੍‍. ਸੂਤ ਸਣੀ ਮੁੰਜ ਆਦਿ ਦੀ ਵੱਟੀਹੋਈ ਲੱਜ। ੨. ਸੱਤ ਹੱਥ ਦਾ ਪ੍ਰਮਾਣ, ਸਾਢੇ ਤਿੰਨ ਗਜ। ੩. ਪੁਰਾਣੇ ਸਮੇਂ ਦਿਨ ਦਾ ਪ੍ਰਮਾਣ ਭੀ ਰੱਸੇ ਦੀ ਮਿਣਤੀ ਅਨੁਸਾਰ ਕਰਦੇ ਸਨ, ਜਿਵੇਂ- ਦੋ ਰੱਸੇ ਦਿਨ ਚੜ੍ਹਿਆ ਹੈ, ਅਰ ਸੂਰਜ ਇੱਕ ਰੱਸਾ ਰਹਿਂਦਾ ਹੈ, ਆਦਿ.


ਰਸ (ਜਲ) ਸਹਿਤ ਕਰਨਾ, ਜੈਸੇ ਦਵਾਤ ਰਸਾਉਣੀ। ੨. ਰਸ ਆਉਣਾ. ਸਵਾਦ ਲੈਣਾ। ੩. ਕ਼ਾਇਮ ਕਰਨਾ. ਠੀਕ ਥਾਂ ਪੁਰ ਜੜਨਾ। ੪. ਟਾਂਕਾ ਲਾਉਣਾ. ਮੁੰਦਣਾ.


ਕ੍ਰਿ. ਵਿ- ਰਸ ਲੈਕੇ. "ਜਿਹਵਾ ਜਲਉ, ਨਾਮੁ ਨ ਜਪੈ ਰਸਾਇ." (ਸ਼੍ਰੀ ਅਃ ਮਃ ੧) "ਰਸਾਇ ਰਸਾਇ ਹਰਿ ਜੀ ਕੇ ਗੁਣ ਗਾਵਤਾ ਰਹੁ." (ਰਸਭਾਮ)