ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. सत्पुरुष. ਵਿ- ਉੱਤਮ ਪੁਰਸ. ਸ਼੍ਰੇਸ੍ਠ ਜਨ. "ਧਨੁ ਧਨੁ ਸਤਪੁਰਖੁ ਸਤਿਗੁਰੂ ਹਮਾਰਾ." (ਵਾਰ ਵਡ ਮਃ ੪) ੨. ਸੰਗ੍ਯਾ- ਸਤ੍ਯ ਅਤੇ ਪੂਰਣ ਰੂਪ. ਪਾਰਬ੍ਰਹਮ. ਵਾਹਗੁਰੂ.


ਹਿੰਦੂਆਂ ਦੀਆਂ ਸੱਤ ਪਵਿਤ੍ਰ ਪੁਰੀਆਂ- ਅਯੋਧ੍ਯਾ, ਮਥੁਰਾ, ਮਾਯਾ (ਹਰਿਦ੍ਵਾਰ), ਕਾਸ਼ੀ, ਕਾਂਚੀ (Conjeeveram), ਅਵੰਤਿਕਾ (ਉੱਜਯਨੀ), ਦ੍ਵਾਰਾਵਤੀ।¹ ੨. ਦੇਖੋ, ਕਉਲਾਸਣਿ.


ਦੇਖੋ, ਸਤਪੁਰੀਆਂ


ਦੇਖੋ, ਪੰਜ ਸਤ ਨਉ.


(ਰਤਨਮਾਲਾ ਬੰਨੋ) (੭) "ਮਾਤ ਪਿਤਾ ਗੁਰੁ ਕੀ ਟਹਲ ਸਤਿ ਤਪ ਗੁਣਨਿਗ੍ਰੇਹ। ਕ੍ਰਿਪਾ ਸਰਬ ਪਰ ਸਪ੍ਤ ਹੈਂ ਅੰਤਰ ਤੀਰਥ ਏਹ."#(੫) "ਯਤ ਸ਼ਾਂਤੀ ਸੰਤੋਖ ਜੁ ਧਾਰੈ ਔਰ ਵਿਰਾਗ ਨੰਮ੍ਰਤਾਵਾਨ। ਕਾਮ ਕ੍ਰੋਧ ਅਰੁ ਲੋਭ ਮੋਹ ਕੋ ਸਹਿਤ ਹੰਕਾਰ ਕਰੈ ਸੋ ਹਾਨ."#(੯) ਨਵਧਾਭਕ੍ਤਿ. ਦੇਖੋ, ਨਵਧਾਭਗਤਿ.


ਸੰਗ੍ਯਾ- ਸੌ ਪ੍ਰਵਾਹ ਵਾਲੀ ਸਤਦ੍ਰੁ, ਉਸ ਵਾਲੀ ਪ੍ਰਿਥਿਵੀ. (ਸਨਾਮਾ)


ਵਿ- ਸਤ੍ਯ ਵਾਕ੍ਯ. ਯਥਾਰਥ ਵਚਨ। ੨. ਵ੍ਯ- ਹੱਛਾ! ਚੰਗਾ! ਅੰਗੀਕਾਰ ਬੋਧਕ ਸ਼ਬਦ.


ਵਿ- ਹਾਂ ਹਾਂ ਕਰਨ ਵਾਲਾ. ਖ਼ੁਸ਼ਾਮਦੀ. ਬਿਨਾ ਵਿਚਾਰੇ ਬਾਤ ਨੂੰ ਮੰਨਣ ਵਾਲਾ.