ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ. ਅਤੇ ਸੰਗ੍ਯਾ- ਸੱਤਵੇਂ ਮਹੀਨੇ ਜੰਮਣ ਵਾਲਾ ਬੱਚਾ। ੨. ਸੱਤ ਮਹੀਨਿਆਂ ਵਿੱਚ ਹੋਣ ਵਾਲਾ ਕਰਮ.


ਦੇਖੋ, ਸ਼ਤਘ੍ਨੀ। ੨. ਕ੍ਰਿ. ਵਿ- ਸੈਂਕੜੇ ਪ੍ਰਕਾਰ ਨਾਲ. ਸੌ ਤਰਾਂ.


ਸੰ. ਸ਼ਤਮੌਲਿ. ਸੰਗ੍ਯਾ- ਸ਼ਤ (ਅਨੰਤ) ਮੁਕੁਟ ਰੱਖਣ ਵਾਲਾ ਭੌਮਾਸੁਰ ਜਿਸ ਨੇ ਅਨੇਕ ਰਾਜਿਆਂ ਦੇ ਤਾਜ ਖੋਹਕੇ ਆਪਣੇ ਸਿਰ ਉੱਪਰ ਧਾਰਨ ਕੀਤੇ ਸਨ. "ਜਿਹ ਕੂਦ ਕਿਲੈਂ ਸਤਮੌਰ ਮਰ੍ਯੋ." (ਕ੍ਰਿਸਨਾਵ) ਦੇਖੋ, ਭੌਮਾਸੁਰ.


ਸੰ. ਸ਼ਤਮਨ੍ਯੁ. ਸੰਗ੍ਯਾ- ਸੌ ਮਨ੍ਯੁ (ਯਗ੍ਯ) ਕਰਨ ਵਾਲਾ. ਇੰਦ੍ਰ. ਦੇਖੋ, ਸਤਕ੍ਰਤੁ. "ਸਤਮੰਨੂ ਅਵਿਲੋਕ੍ਯੋ ਜਬਹੀ." (ਨਾਪ੍ਰ) ੨. ਵਿ- ਵਡਾ ਕ੍ਰੋਧੀ. ਮਨ੍ਯੁ ਦਾ ਅਰਥ ਕ੍ਰੋਧ ਭੀ ਹੈ। ੩. ਸੰਗ੍ਯਾ- ਉੱਲੂ.


ਦੇਖੋ, ਸੱਤਾ। ੨. ਸੰ. ਸਚਾਈ. ਸਤ੍ਯਤਾ। ੩. ਦੁਰਗਾ। ੪. ਸੀਤਾ.


ਸੱਚ ਅਤੇ ਅਨ੍ਰਿਤ (ਝੂਠ). ੨. ਭਾਵ- ਵਣਿਜ. ਦੁਕਾਨਦਾਰੀ.