ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [سطر] ਸਤ਼ਰ. ਸੰਗ੍ਯਾ- ਰੇਖਾ. ਲੀਕ। ੨. ਪੰਕ੍ਤਿ. ਲਿਖੀ ਹੋਈ ਅੱਖਰ ਰੇਖਾ। ੩. ਸੰ. ਸਪ੍ਤਤਿ. ਸੱਤਰ ੭੦। ੪. ਅ਼. [ستر] ਪਰਦਾ. ਦੇਖੋ, ਸੰ. ਸ੍‍ਤ੍ਰੀ। ੫. ਵਿ- ਮਸਤੂਰ. ਗੁਪਤ. ਪੋਸ਼ੀਦਾ. ਦੇਖੋ, ਸਤਰਿ। ੬. ਸੰ. सत्त्र ਅਤਿ ਉੱਤਮ. ਬਹੁਤ ਹੱਛਾ.

ਸ਼ਪ੍ਤਤਿ- ੭੦.

ਦੇਖੋ, ਸਤਰਿਦੋਇ.

ਕ੍ਰਿ. ਸੰਤ੍ਰਸਨ. ਡਰਨਾ। ੨. ਵ੍ਯਾਕੁਲ ਹੋਣਾ। ੩. ਸਤ਼੍ਵਰ ਹੋਣਾ. ਕਾਹਲੀ ਕਰਨੀ.

ਸੰ. ਸਪ੍ਤਤਿ. ਸੱਤਰ- ੭੦। ੨. ਦੇਖੋਤ ਸਤਰ ੫. "ਸਤਰਿ ਕਾਬਾ ਘਟ ਹੀ ਭੀਤਰਿ." (ਆਸਾ ਕਬੀਰ) ਗੁਪਤ ਕਾਬਾ ਘਟ ਹੀ ਭੀਤਰਿ.

ਸ਼ਸਤ੍ਰਨਾਮਮਾਲਾ ਵਿੱਚ ਕਿਸੇ ਲਿਖਾਰੀ ਨੇ ਸੂਤਰਿ (ਸੂਤ- ਅਰਿ) ਦੀ ਥਾਂ ਸੱਤਰਿ ਲਿਖ ਦਿੱਤਾ ਹੈ. ਯਥਾ- "ਦੁਰਜੋਧਨ ਕੇ ਨਾਮ ਲੈ ਅੰਤ ਸਬਦ ਅਰਿ ਦੇਹੁ। ਅਨੁਜ ਉਚਰ ਸੱਤਰਿ ਉਚਰ ਨਾਮ ਬਾਣ ਲਖ ਲੇਹੁ." (੧੫੫) ਦੁਰਯੋਧਨ ਦਾ ਵੈਰੀ ਭੀਮਸੇਨ, ਉਸ ਦਾ ਛੋਟਾ ਭਾਈ ਅਰਜੁਨ. ਉਸ ਦੇ ਸੂਤ (ਰਥਵਾਹੀ) ਦਾ ਅਰਿ (ਵੈਰੀ) ਤੀਰ. ਅਰਜੁਨ ਦੇ ਰਥਵਾਰੀ ਕ੍ਰਿਸਨ ਜੀ ਦਾ ਦੇਹਾਂਤ ਤੀਰ ਨਾਲ ਹੋਇਆ ਸੀ.