ਅਨਮਿਖ
anamikha/anamikha

ਪਰਿਭਾਸ਼ਾ

ਸੰ. ਅਨਿਮਿਸ. ਵਿ- ਨਿਮੇਸ (ਅੱਖ ਝਮਕਣ) ਬਿਨਾ. ਇੱਕ ਟਿਕ। ੨. ਸੰਗ੍ਯਾ- ਮੱਛੀ। ੩. ਦੇਵਤਾ, ਜੋ ਅੱਖ ਦੀ ਪਲਕ ਨਹੀਂ ਹਿਲਾਉਂਦਾ। ੪. ਭਾਈ ਸੰਤੋਖ ਸਿੰਘ ਜੀ ਨੇ ਸਮੇਂ (ਵੇਲੇ) ਵਾਸਤੇ ਭੀ ਅਨਮਿਖ ਸ਼ਬਦ ਵਰਤਿਆ ਹੈ. "ਤਿਹ ਅਨਮਿਖ ਮੁਖ ਭਈ ਅਰੁਨਤਾ." (ਨਾਪ੍ਰ) ਉਸ ਵੇਲੇ ਮੁਖ ਉੱਪਰ ਲਾਲੀ ਹੋ ਗਈ. ਇਹ ਨਿਮੇਸ ਦਾ ਰੂਪਾਂਤਰ ਹੈ.
ਸਰੋਤ: ਮਹਾਨਕੋਸ਼