ਅਨਲਹੱਕ
analahaka/analahaka

ਪਰਿਭਾਸ਼ਾ

ਅ਼. [اناالحّق] ਅਨਲਹ਼ੱਕ਼. ਅਨਾ (ਮੈ) ਅਲਹ਼ੱਕ਼ (ਸਤ੍ਯਬ੍ਰਹਮ) ਅਹੰਬ੍ਰਹ੍‌ਮਾਸਿਮ. ਮੈ ਪਰਮੇਸ਼੍ਵਰ ਹਾਂ. "ਅਨਲਹੱਕ ਬੋਲ੍ਯੋ ਵਿਖ੍ਯਾਤਾ." (ਨਾਪ੍ਰ) ਵੇਦਾਂਤੀਆਂ ਵਾਂਙ ਜੋ ਸੂਫੀ ਫਕੀਰਾਂ ਵਿੱਚੋਂ ਆਪਣੇ ਆਪ ਨੂੰ ਬ੍ਰਹਮ ਮੰਨਦੇ ਹਨ, ਉਹ ਇਹ ਵਾਕ ਆਖਦੇ ਹਨ. ਦੇਖੋ, ਸਮਸ਼ ਤਬਰੇਜ਼.
ਸਰੋਤ: ਮਹਾਨਕੋਸ਼