ਪਰਿਭਾਸ਼ਾ
ਵਿ- ਅਨੁਰਾਗੀ. ਪ੍ਰੇਮੀ. "ਗੁਰਮੁਖਿ ਸੋ ਅਨਰਾਗਾ." (ਸੋਰ ਮਃ ੧) "ਸੁਰਤਿ ਸੁੰਨਿ ਅਨਰਾਗੀ." (ਗਉ ਕਬੀਰ) "ਨਿਜਘਰਿ ਬਸਤਉ ਪਵਨੁ ਅਨਰਾਗੀ." (ਸਿਧਗੋਸਟਿ) ੨. ਅਨ (ਬਿਨਾ) ਰਾਗ (ਪ੍ਰੇਮ). ਰਾਗ ਰਹਿਤ. ਉਦਾਸੀਨ. "ਸਭ ਮਹਿ ਵਸੈ ਅਤੀਤ ਅਨਰਾਗੀ." (ਭੈਰ ਮਃ ੩); ਸੰ. अनुरागिन्. ਵਿ- ਪ੍ਰੇਮੀ. ਪਿਆਰਾ। ੨. ਪਿਆਰ ਦੇ ਬਦਲੇ ਰਾਗ (ਪ੍ਰੇਮ) ਕਰਨ ਵਾਲਾ.
ਸਰੋਤ: ਮਹਾਨਕੋਸ਼