ਪਰਿਭਾਸ਼ਾ
ਨਗਰ ਵਟਾਲਾ (ਜਿਲਾ ਗੁਰਦਾਸਪੁਰ) ਦੇ ਵਸਨੀਕ ਰਾਮ ਸਿੱਲ ਖਤ੍ਰੀ ਦੀ, ਸੁਖਦੇਵੀ ਦੇ ਉਦਰ ਤੋਂ ਉਪਜੀ ਬੇਟੀ, ਜਿਸ ਦਾ ਵਿਆਹ ੨੧. ਵੈਸਾਖ, ਸੰਮਤ ੧੬੮੧ ਨੂੰ ਬਾਬਾ ਗੁਰੁਦਿੱਤਾ ਜੀ ਨਾਲ ਹੋਇਆ. ਇਸ ਦੇ ਪੇਟੋਂ ਬਾਬਾ ਧੀਰਮੱਲ ਅਤੇ ਗੁਰੂ ਹਰਿਰਾਇ ਸਾਹਿਬ ਜੀ ਜਨਮੇ. ਮਾਤਾ ਜੀ ਦਾ ਸੰਖੇਪ ਨਾਉਂ ਨੱਤੀ ਭੀ ਹੈ. ਕਈ ਲੇਖਕਾਂ ਨੇ ਨਿਹਾਲ ਕੌਰਿ ਭੀ ਲਿਖਿਆ ਹੈ.
ਸਰੋਤ: ਮਹਾਨਕੋਸ਼