ਅਪਸੁੰਦ
apasuntha/apasundha

ਪਰਿਭਾਸ਼ਾ

ਸੰ. ਉਪਸੁੰਦ. ਸੁੰਦ ਅਤੇ ਉਪਸੁੰਦ ਦੋਵੇਂ ਸਕੇ ਭਾਈ, ਦਾਨਵ ਨਿਕੁੰਭ (ਅਥਵਾ ਨਿਸੁੰਦ) ਦੇ ਪੁਤ੍ਰ ਸਨ, ਜੋ ਕਿਸੇ ਤੋਂ ਜਿੱਤੇ ਨਹੀਂ ਜਾਂਦੇ ਸਨ. ਇਨ੍ਹਾਂ ਨੂੰ ਬ੍ਰਹ੍‌ਮਾ ਦਾ ਵਰ ਸੀ ਕਿ ਜਦ ਤੀਕ ਆਪੋ ਵਿੱਚੀਂ ਨਹੀਂ ਲੜੋਂਗੇ, ਤੁਹਾਨੂੰ ਕੋਈ ਤੀਜਾ ਨਹੀਂ ਮਾਰ ਸਕੇਗਾ. ਤਿਲੋਤੱਮਾ ਅਪਸਰਾ ਇਨ੍ਹਾਂ ਦੇ ਮਾਰਣ ਲਈ ਸੁਰਗ ਤੋਂ ਘੱਲੀ ਗਈ, ਜਿਸ ਉੱਪਰ ਮੋਹਿਤ ਹੋਕੇ ਦੋਵੇਂ ਭਾਈ ਝਗੜਨ ਲੱਗੇ. ਤਿਲੋਤੱਮਾ ਨੇ ਆਖਿਆ ਕਿ ਜੋ ਦੋਹਾਂ ਵਿੱਚੋਂ ਵਡਾ ਬਲੀ ਹੋਊ, ਮੈਂ ਉਸ ਨੂੰ ਵਰਾਂਗੀ. ਇਸ ਪੁਰ ਦੋਵੇਂ ਆਪੋ ਵਿੱਚੀਂ ਕਟਮੋਏ.#"ਬਢੇ ਸੁੰਦ ਅਪਸੁੰਦ ਦ੍ਵੈ ਦੈਤ ਭਾਰੀ. xxx#"ਦੁਹੂੰ ਭ੍ਰਾਤ ਬਧਕੈ ਤ੍ਰਿਯਾ ਗਈ ਬ੍ਰਹ੍‌ਮਪੁਰ ਧਾਇ."#(ਚਰਿਤ੍ਰ ੧੧੬)
ਸਰੋਤ: ਮਹਾਨਕੋਸ਼