ਅਭਅੰਤਰਿ
abhaantari/abhāntari

ਪਰਿਭਾਸ਼ਾ

ਵਿ- ਅੰਦਰੂਨੀ. ਮਾਨਸਿਕ. "ਸਚੁ ਕਰਣੀ ਅਭਅੰਤਰਿ ਸੇਵਾ." (ਗਉ ਅਃ ਮਃ ੧)#੨. ਕ੍ਰਿ. ਵਿ- ਵਿੱਚੋਂ. ਅੰਦਰੋਂ. "ਜਲ ਮਹਿ ਕੇਤਾ ਰਾਖੀਐ ਅਭਿਅੰਤਰਿ ਸੂਕਾ." (ਆਸਾ ਅਃ ਮਃ ੧)
ਸਰੋਤ: ਮਹਾਨਕੋਸ਼