ਅਭਿਮਾਨ
abhimaana/abhimāna

ਪਰਿਭਾਸ਼ਾ

ਸੰ. ਸੰਗ੍ਯਾ- ਹੰਕਾਰ. ਗਰਬ. "ਅਭਿਮਾਨ ਖੋਇ ਖੋਇ." (ਬਿਲਾ ਮਃ ੫) ੨. ਮਮਤ੍ਵ. ਮਮਤਾ. "ਲੋਭ ਅਭਿਮਾਨ ਬਹੁਤ ਹੰਕਾਰਾ." (ਮਾਝ ਅਃ ਮਃ ੩) ੩. ਸੰ. ਅਪਮਾਨ. ਨਿਰਾਦਰ. "ਮਾਨ ਅਭਿਮਾਨ ਮੰਧੇ ਸੋ ਸੇਵਕ ਨਾਹੀ." (ਸ੍ਰੀ ਮਃ ੫) "ਤੈਸਾ ਮਾਨ ਤੈਸਾ ਅਭਿਮਾਨ." (ਸੁਖਮਨੀ)
ਸਰੋਤ: ਮਹਾਨਕੋਸ਼

ਸ਼ਾਹਮੁਖੀ : ابھیمان

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

pride, arrogance, conceit, superciliousness, vanity, haughtiness, vainglory
ਸਰੋਤ: ਪੰਜਾਬੀ ਸ਼ਬਦਕੋਸ਼