ਅਮਰ ਕੋਸ਼
amar kosha/amar kosha

ਪਰਿਭਾਸ਼ਾ

ਜੈਨੀ ਅਮਰ ਸਿੰਘ ਦਾ ਰਚਿਆ ਸੰਸਕ੍ਰਿਤ ਸ਼ਲੋਕਾਂ ਵਿੱਚ ਇੱਕ ਕੋਸ਼, ਜਿਸ ਵਿੱਚ ਇੱਕ ਇੱਕ ਵਰਗ ਦੇ ਨਾਉਂ ਜੁਦੇ ਜੁਦੇ ਖੰਡਾਂ ਵਿੱਚ ਵਿੱਚ ਲਿਖੇ ਹਨ. ਭਾਈ ਸੰਤੋਖ ਸਿੰਘ ਜੀ ਨੇ ਇਸ ਕੋਸ਼ ਦਾ ਹਿੰਦੀ ਉਲਥਾ ਸਭ ਦੇ ਲਾਭ ਲਈ ਕੀਤਾ ਹੈ, ਜਿਸ ਦਾ ਨਾਉਂ "ਨਾਮਕੋਸ਼" ਹੈ. ਇਸ ਦੇ ਦੋਹੇ ੨੦੪੪ ਹਨ. ਭਾਈ ਸਾਹਿਬ ਨੇ ਇਸ ਦੇ ਰਚਣ ਦਾ ਸੰਮਤ ਨਹੀਂ ਦਿੱਤਾ ਕੇਵਲ ਅੰਤ ਵਿੱਚ ਲਿਖਿਆ ਹੈ-#"ਜਮਨਾ ਤਟ ਜੋ ਬੂਰੀਆ ਗ੍ਰੰਥ ਕਰਨ ਲਗ ਤਾਹਿ।#ਆਨ ਸੁਧਾਸਰ ਤੀਰ ਪਰ ਕਰੀ ਸਮਾਪਤਿ ਯਾਹਿ."
ਸਰੋਤ: ਮਹਾਨਕੋਸ਼