ਅੱਬੁਲ ਫਜਲ
abul dhajala/abul phajala

ਪਰਿਭਾਸ਼ਾ

[ابوالفضل] ਅੱਬੁਲਫ਼ਜਲ. ਅਕਬਰ ਬਾਦਸ਼ਾਹ ਦਾ ਮੰਤ੍ਰੀ, ਜੋ ਸ਼ੇਖ਼ ਮੁਬਾਰਕ ਦਾ ਪੁਤ੍ਰ ਸੀ. ਇਸ ਦੀ ਛਾਪ ਅੱਲਾਮੀ ਹੈ. ਇਹ ਫ਼ੈਜੀ ਦਾ ਭਾਈ ਅਤੇ ਵਡਾ ਵਿਦ੍ਵਾਨ ਸੀ. ਇਸ ਦਾ ਜਨਮ ਸਨ ੧੫੫੧ ਅਤੇ ਦੇਹਾਂਤ ੧੬੦੨ ਵਿੱਚ ਹੋਇਆ. ਇਸ ਦੀ ਰਚੀਆਂ ਕਈ ਬਹੁਤ ਉੱਤਮ ਕਿਤਾਬਾਂ ਹਨ. ਪੰਚਤੰਤ੍ਰ ਦਾ ਅਨੁਵਾਦ "ਅਯਾਰ ਦਾਨਿਸ਼" ਫ਼ਾਰਸੀ ਵਿੱਚ ਇਸੇ ਨੇ ਲਿਖਿਆ ਹੈ. ਇਸ ਦੀ ਤਿਆਰ ਕੀਤੀ ਹੋਈ 'ਆਈਨ ਅਕਬਰੀ' ਵਡੀ ਇਤਿਹਾਸਕ ਪੁਸਤਕ ਹੈ, ਜਿਸ ਤੋਂ ਅਕਬਰ ਦੇ ਰਾਜਪ੍ਰਬੰਧ ਦਾ ਪੂਰਾ ਪੂਰਾ ਪਤਾ ਲਗਦਾ ਹੈ.
ਸਰੋਤ: ਮਹਾਨਕੋਸ਼