ਪਰਿਭਾਸ਼ਾ
ਸੰ. ਸੰਗ੍ਯਾ- ਆਮਦ. ਅਵਾਈ. "ਮਨ ਚਾਉ ਭਇਆ ਪ੍ਰਭੁ ਆਗਮ ਸੁਣਿਆ." (ਅਨੰਦੁ) ੨. ਭਵਿਸ਼੍ਯ. ਕਾਲ. ਆਉਣ ਵਾਲਾ ਸਮਾਂ. "ਅਗੂਆ ਜਨੁ ਆਗਮ ਕਾਨ੍ਹ ਜਨਾਏ" (ਕ੍ਰਿਸਨਾਵ) ੩. ਵੇਦ। ੪. ਸ਼ਾਸਤ੍ਰ। ੫. ਤੰਤ੍ਰ ਸ਼ਾਸਤ੍ਰ. ਜਿਸ ਵਿੱਚ ਸੱਤ ਅੰਗ ਹੋਣ- ਉਤਪੱਤਿ, ਪ੍ਰਲੈ, ਦੇਵਪੂਜਨ, ਮੰਤ੍ਰਸਾਧਨ, ਪੁਰਸ਼੍ਚਰਣ, ਖਟ ਕਰਮਾਂ ਦੇ ਸਾਧਨ ਅਤੇ ਧ੍ਯਾਨ. "ਆਗਮ ਨਿਗਮ ਕਹੈ ਜਨੁ ਨਾਨਕ ਸਭ ਦੇਖੈ ਲੋਕੁ ਸਬਾਇਆ." (ਟੋਢੀ ਮਃ ੫)
ਸਰੋਤ: ਮਹਾਨਕੋਸ਼