ਆਠ ਸਿਫਤਾਂ ਨੀਤਿਵਾਨ ਦੀਆਂ
aatth sidhataan neetivaan theeaan/ātdh siphatān nītivān dhīān

ਪਰਿਭਾਸ਼ਾ

ਪ੍ਰਿਥਮੇ ਐਸੇ ਲੀਜੈ ਹੇਰ,#ਸਭ ਕਾਰਜ ਮੇ ਹੋਯ ਦਿਲੇਰ,#ਦੂਸਰ ਅਪਨੋ ਕਦਰ ਪਛਾਨ,#ਦ੍ਰਿਸ੍ਟਿ ਧਰੈ ਨੀਕੇ ਮਨ ਮਾਨ.#ਤ੍ਰਿਤਿਯੇ ਆਗ੍ਯਾ ਸ੍ਵਾਮੀ ਸਾਥ,#ਰਹੈ ਪ੍ਰਸਨ ਚਹੈ ਯਸ਼ ਗਾਥ.#ਚਤੁਰਥ ਮਰਮ ਆਪਨੋ ਜੋਯ,#ਤਾਂ ਕੋ ਕਹੈ ਪਾਤ੍ਰ ਜੋ ਹੋਯ.#ਪੰਚਮ ਬਾਤ ਛੁਪਾਵੈ ਐਸੇ,#ਕੋਊ ਲਖੈ ਭੇਦ ਨਹਿਂ ਜੈਸੇ.#ਖਸ੍ਟਮ ਐਸੇ ਕਰੋ ਉਚਾਰ,#ਬਾਦਸ਼ਾਹ ਕੋ ਜੋ ਦਰਬਾਰ,#ਤਾਂ ਮਹਿ ਨਿਕਟੀ ਜੋ ਸਦ ਰਹੈਂ,#ਸੰਗ ਸ਼ਾਹ ਕੇ ਬਾਤਾਂ ਕਹੈਂ#ਤਿਨ ਕੋ ਚਿਤ ਮੀਠੇ ਕਹਿ ਬੈਨ,#ਕਰੈ ਹਾਥ ਮੇ ਬੁਧਿ ਕੋ ਐਨ.#ਸਪ੍ਤਮ ਸੁਖਨ ਸਁਭਾਰ ਨਿਕਾਲੇ,#ਦਰਜਾ ਅਪਨਾ ਆਪ ਸਁਭਾਲੇ.#ਅਸ੍ਟਮ ਸੁਹਬਤ ਲਹਿ ਪਤਸ਼ਾਹ,#ਰਹੈ ਖ਼ਮੋਸ਼ ਹੋਸ਼ ਕੇ ਮਾਹ,#ਜਬ ਲੌ ਨਹਿ ਪੂਛੈ ਕੋ ਬਾਤ,#ਤਬ ਲੌ ਨਹਿ ਭਾਖੈ ਕੁਸਰਾਤ.#ਜਿਸ ਮਹਿ ਸਿਫਤਆਠ ਯਹਿ ਆਹਿ#ਫਤੇ ਪਾਇਹੈ ਸਭ ਬਿਧਿ ਮਾਹਿ.#(ਬੁੱਧਿਵਾਰਧਿ, ਅ ਃ ੧)
ਸਰੋਤ: ਮਹਾਨਕੋਸ਼