ਆਸ ਕੌਰ
aas kaura/ās kaura

ਪਰਿਭਾਸ਼ਾ

ਇਹ ਪਟਿਆਲਾਪਤਿ ਰਾਜਾ ਸਾਹਿਬ ਸਿੰਘ ਜੀ ਦੀ ਰਾਣੀ ਸੀ. ਇਸ ਨੇ ਬਹੁਤ ਚਿਰ ਆਪਣੇ ਪਤੀ ਦੇ ਸਮੇਂ ਅਰ ਆਪਣੇ ਸੁਪੁਤ੍ਰ ਮਹਾਰਾਜਾ ਕਰਮ ਸਿੰਘ ਜੀ ਦੀ ਨਾਬਾਲਗੀ ਦੇ ਵੇਲੇ ਰਾਜ ਦਾ ਪ੍ਰਬੰਧ ਉੱਤਮ ਰੀਤਿ ਨਾਲ ਕੀਤਾ. ਰਾਣੀ ਆਸ ਕੌਰ ਵਡੀ ਧਰਮਾਤਮਾ, ਦਿਲੇਰ ਅਤੇ ਚਤੁਰ ਸੀ.
ਸਰੋਤ: ਮਹਾਨਕੋਸ਼