ਆਹੀ
aahee/āhī

ਪਰਿਭਾਸ਼ਾ

ਹੈ. ਦੇਖੋ, ਆਹ ਅਤੇ ਆਹਿ. "ਪੁਨਰਪਿ ਜਨਮ ਨ ਆਹੀ." (ਗਉ ਮਃ ੩) "ਨਾਨਕ ਘਟਿ ਘਟਿ ਆਹੀ." (ਆਸਾ ਮਃ ੫) ੨. ਚਾਹੀ. ਲੋੜੀ. "ਮੈ ਆਹੀ ਓੜ ਤੁਹਾਰੀ." (ਗਉ ਮਾਝ ਮਃ ੫) ੩. ਚਾਹੀਏ. ਲੋੜੀਏ "ਜਿਸ ਸੰਗ ਲਾਗੇ ਪ੍ਰਾਣ ਤਿਸੈ ਕਉ ਆਹੀਐ." (ਫੁਨਹੇ ਮਃ ੫) ੪. ਸਿੰਧੀ. ਅਸ੍ਤਿ. ਹੈ। ੫. ਮੁਸੀਬਤ. ਵਿਪਦਾ.
ਸਰੋਤ: ਮਹਾਨਕੋਸ਼

ÁHÍ

ਅੰਗਰੇਜ਼ੀ ਵਿੱਚ ਅਰਥ2

v. n. (M.), ) "She was"—See Áhe.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ