ਪਰਿਭਾਸ਼ਾ
ਸੰਗ੍ਯਾ ਸਤ੍ਰੀਧਨ. ਗਹਿਣੇ ਨਕਦੀ ਆਦਿ ਉਹ ਧਨ, ਜੋ ਵਿਆਹ ਵੇਲੇ ਇਸਤ੍ਰੀ ਨੂੰ ਪਿਤਾ ਅਥਵਾ ਪਤੀ ਤੋਂ ਪ੍ਰਾਪਤ ਹੋਇਆ ਹੈ. ਕਾਤ੍ਯਾਯਨ ਅਤੇ ਮਨੂ ਨੇ ਇਸਤ੍ਰੀ ਧਨ ਛੀ ਪ੍ਰਕਾਰ ਦਾ ਲਿਖਿਆ ਹੈ-#(੧) ਵਿਆਹ ਵੇਲੇ ਦਿੱਤਾ ਮਾਲ ਧਨ.#(੨) ਮੁਕਲਾਵੇ ਵੇਲੇ ਜਾਂ ਕੰਨ੍ਯਾ ਦੀ ਵਿਦਾਇਗੀ ਵੇਲੇ ਦਿੱਤਾ ਸਾਮਾਨ.#(੩) ਪਤੀ ਦਾ ਇਸਤ੍ਰੀ ਨੂੰ ਪ੍ਰਸੰਨ ਕਰਨ ਲਈ ਦਿੱਤਾ ਸਾਮਾਨ.#(੪) ਭਾਈ ਦਾ ਦਿੱਤਾ ਧਨ ਆਦਿ ਪਦਾਰਥ.#(੫) ਮਾਤਾ ਦਾ ਦਿੱਤਾ ਮਾਲ.#(੬) ਸਮੇਂ ਸਮੇਂ ਸਿਰ ਪਿਤਾ ਵੱਲੋਂ ਅਨੇਕਵਾਰ ਮਿਲਿਆ ਧਨ. ਦੇਖੋ, ਮਨੁ ਸਿਮ੍ਰਿਤਿ ਅਃ ੯, ਸ਼ ੧੯੪.
ਸਰੋਤ: ਮਹਾਨਕੋਸ਼