ਇਸਨਾਨ
isanaana/isanāna

ਪਰਿਭਾਸ਼ਾ

ਸੰ. स्नान- ਸ੍ਨਾਨ. ਸੰਗ੍ਯਾ- ਮੈਲ ਉਤਾਰਨੀ. ਸਾਫ ਕਰਨਾ। ੨. ਨ੍ਹਾਉਣਾ. ਗੁਸਲ. ਸ਼ਰੀਰ ਧੋਣਾ. ਇਸਨਾਨ ਨੂੰ ਵਿਦ੍ਵਾਨਾਂ ਨੇ ਅਰੋਗ ਦਾ ਮੂਲ ਮੰਨਿਆ ਹੈ ਅਤੇ ਸੂਖਮ ਵਿਚਾਰ ਨਾਲ ਵੇਖੀਏ ਤਾਂ ਇਸ ਦਾ ਅੰਤਹਕਰਣ ਦੀ ਪਵਿਤ੍ਰਤਾ ਅਤੇ ਸ਼ਾਂਤੀ ਤੇ ਭਾਰੀ ਅਸਰ ਹੈ. ਸਿੱਖਧਰਮ ਵਿੱਚ ਇਸਨਾਨ ਦੀ ਜੋ ਮਹਿਮਾ ਹੈ ਉਹ ਜਗਤ ਪ੍ਰਸਿੱਧ ਹੈ. ਪਰ ਗੁਰੂ ਸਾਹਿਬ ਨੇ ਮਨ ਦੀ ਨਿਰਮਲਤਾ ਬਿਨਾ, ਕੇਵਲ ਤਨ ਦਾ ਸਨਾਨ ਪਰਮਾਰਥ ਦਾ ਸਹਾਇਕ ਨਹੀਂ ਦੱਸਿਆ.#"ਕਰਿ ਇਸਨਾਨ ਸਿਮਰਿ ਪ੍ਰਭੁ ਅਪਨਾ ਤਨ ਮਨ ਭਏ ਅਰੋਗਾ." (ਸੋਰ ਮਃ ੫) ਵਿਸ਼ੇਸ ਨਿਰਣੇ ਲਈ ਦੇਖੋ, ਨਾਮ ਦਾਨ ਇਸਨਾਨ.#ਵਰਤਮਾਨ ਸਮੇਂ ਬਿਜਲੀ, ਧੁੱਪ, ਭਾਪ, ਚਿੱਕੜ ਅਤੇ ਔਖਧਾਂ ਨਾਲ ਮਿਲੇ ਜਲ ਆਦਿਕ ਦੇ ਸਨਾਨਾਂ ਤੋਂ ਕਈ ਅਸਾਧ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ.
ਸਰੋਤ: ਮਹਾਨਕੋਸ਼