ਇਸਰਾਈਲ
isaraaeela/isarāīla

ਪਰਿਭਾਸ਼ਾ

ਅ਼. [اِسرائیِل] ਵਿ- ਇਸਰਾ (ਚੁਣਿਆ ਹੋਇਆ) ਈਲ (ਖ਼ੁਦਾ) ਦਾ ਖ਼ੁਦਾ ਦਾ ਚੁਣਿਆ ਹੋਇਆ. ਇਬਰਾਨੀ (ਹੀਬਰੂ) ਭਾਸਾ ਵਿੱਚ ਇਸਰਾਈਲ ਦਾ ਅਰਥ ਖ਼ੁਦਾ ਦਾ ਸੱਚਾ ਦੋਸ੍ਤ ਭੀ ਹੈ। ੨. ਸੰਗ੍ਯਾ- ਇਹ ਯਅ਼ਕ਼ੂਬ ਦਾ ਦੂਜਾ ਨਾਉਂ ਹੈ, ਜਿਸ ਤੋਂ ਇਸਰਾਈਲ ਵੰਸ਼ ਚੱਲਿਆ ਹੈ. ਦੇਖੋ, ਇਬਰਾਹੀਮ ਅਤੇ ਯਕੂਬ.
ਸਰੋਤ: ਮਹਾਨਕੋਸ਼