ਇਸਲਾਮ
isalaama/isalāma

ਪਰਿਭਾਸ਼ਾ

ਅ਼. [اِسلام] ਸੰਗ੍ਯਾ- ਤਰਕ. ਤ੍ਯਾਗ। ੨. ਸਿਰ ਝੁਕਾਉਣਾ। ੩. ਖ਼ੁਦਾ ਦੀ ਰਜਾ ਨੂੰ ਸਲਮ (ਅੰਗੀਕਾਰ) ਕਰਨਾ, ਅਰਥਾਤ ਭਾਣਾ ਮੰਨਣਾ। ੪. ਪੈਗੰਬਰ ਮੁਹ਼ੰਮਦ ਨੇ ਆਪਣੇ ਦੀਨ ਦਾ ਨਾਉਂ "ਇਸਲਾਮ" ਰੱਖਿਆ ਹੈ, ਜਿਸ ਦੇ ਧਾਰਣ ਵਾਲਾ "ਮੁਸਲਿਮ" ਅਥਵਾ ਮੁਸਲਮਾਨ ਸੱਦੀਦਾ ਹੈ. ਇਸਲਾਮ ਦੇ ਪੰਜ ਨਿਯਮ ਹਨ-#(ੳ) ਇੱਕ ਖ਼ੁਦਾ ਦਾ ਮੰਨਣਾ.#(ਅ) ਪੰਜ ਵੇਲੇ ਨਮਾਜ਼ ਪੜ੍ਹਨੀ.#(ੲ) ਜ਼ਕਾਤ ਦੇਣੀ.#(ਸ) ਰਮਜ਼ਾਨ ਵਿੱਚ ਰੋਜ਼ੇ ਰਖਣੇ.#(ਹ) ਕਾਬੇ ਦਾ ਹੱਜ ਕਰਨਾ.#ਇਨ੍ਹਾਂ ਨਿਯਮਾਂ ਤੋਂ ਛੁੱਟ, ਜੋ ਰਸੂਲ ਮੁਹੰਮਦ, ਖ਼ੁਦਾ ਦੇ ਫ਼ਰਿਸ਼ਤੇ, ਇਲਹਾਮੀ ਕਿਤਾਬ ਕੁਰਾਨ, ਅਖ਼ੀਰੀ ਫ਼ੈਸਲੇ ਦਾ ਦਿਨ ਅਤੇ ਖ਼ੁਦਾ ਦਾ ਵਿਸ਼੍ਵਾਸੀ ਹੈ, ਓਹ ਮੁਸਲਮਾਨ ਹੈ, ਅਤੇ ਉਸੇ ਨੂੰ "ਮੋਮਿਨ" [مومن] ਆਖਦੇ ਹਨ, ਜਿਸ ਦਾ ਅਰਥ ਹੈ ਸ਼੍ਰੱਧਾਵਾਨ.
ਸਰੋਤ: ਮਹਾਨਕੋਸ਼