ਪਰਿਭਾਸ਼ਾ
ਇਹ ਕਾਬੁਲ ਦੇ ਮੌਲਵੀਜ਼ਾਦਿਆਂ ਵਿੱਚੋਂ ਸ਼ਫ਼ੀ ਖ਼ਾਂ ਦਾ ਪੁਤ੍ਰ ਬਹਾਦੁਰ ਸ਼ਾਹ ਦੇ ਵੇਲੇ ਲਹੌਰ ਦਾ ਗਵਨਰ ਸੀ. ਜਦ ਬੰਦੇ ਦੇ ਪੰਜਾਬ ਵਿੱਚ ਆਉਣ ਤੋਂ ਮਾਝੇ ਦੇ ਸਿੱਖ ਉਠ ਪਏ, ਤਾਂ ਇਹ ਸੂਬੇਦਾਰ ਪਹਿਲਾਂ ਤਾਂ ਲਹੌਰ ਵਿੱਚ ਹੀ ਦਬਕਿਆ ਰਿਹਾ, ਪਰ ਜਦ ਮੁਲਾਣਿਆਂ ਨੇ 'ਹੈਦਰੀ ਝੰਡਾ' ਖੜਾ ਕਰ ਦਿੱਤਾ, ਤਾਂ ਇਸ ਨੇ ਭੀ ਔਖੇ ਸੌਖੇ ਸਿੱਖਾਂ ਦੇ ਟਾਕਰੇ ਲਈ ਫੌਜਾਂ ਤੋਰ ਦਿੱਤੀਆਂ, ਪਰ ਸਾਵਣ ਸੰਮਤ ੧੭੬੭ ਵਿੱਚ ਹਾਰ ਖਾਧੀ. ਇਸ ਦਾ ਦੇਹਾਂਤ ਸੰਮਤ ੧੭੬੮ ਵਿੱਚ ਲਹੌਰ ਹੋਇਆ. ਕਈ ਲੇਖਕਾਂ ਨੇ ਇਸੇ ਨੂੰ ਅਸਲਮ ਖ਼ਾਂ ਅਤੇ ਮੁਸਲਿਮ ਖ਼ਾਂ ਲਿਖਿਆ ਹੈ.
ਸਰੋਤ: ਮਹਾਨਕੋਸ਼