ee/ī

ਪਰਿਭਾਸ਼ਾ

ਸੰ. ई. ਧਾ- ਜਾਣਾ. ਫੈਲਨਾ. ਇੱਛਾ ਕਰਨਾ. ਖਾਣਾ ਸਿੱਟਣਾ. ਭੇਜਣਾ. ਪ੍ਰੇਰਨਾ। ੨. ਪ੍ਰਤ੍ਯ- ਇਸ ਨੂੰ ਕਿਤਨੇਕ ਵਿਸ਼ੇਸਣਾਂ ਦੇ ਅੰਤ ਲਾਕੇ ਸੰਗ੍ਯਾ ਬਣਾਈ ਜਾਂਦੀ ਹੈ, ਜਿਵੇਂ ਸੁਰਖ਼ ਤੋਂ ਸੁਰਖ਼ੀ, ਸ੍ਯਾਹ ਤੋਂ ਸ੍ਯਾਹੀ ਆਦਿਕ. ਅਤੇ ਅਨੇਕ ਸ਼ਬਦ ਇਸ੍ਤੀਲਿੰਗ ਬਣਾਈਦੇ ਹਨ, ਜੈਸੇ- ਸੋਟਾ ਤੋਂ ਸੋਟੀ, ਘੋੜੇ ਤੋ ਘੋੜੀ ਆਦਿਕ। ੩. ਸੰਗ੍ਯਾ- ਲਕ੍ਸ਼੍‍ਮੀ। ੪. ਸਰਸ੍ਵਤੀ. "ਗੁਰ ਪਾਰਬਤੀ ਮਾ ਈ." (ਜਪੁ) ਗੁਰੁ ਹੀ ਦੁਰਗਾ, ਮਾ (ਲੱਛਮੀ) ਅਤੇ ਈ (ਸਰਸ੍ਵਤੀ) ਹੈ। ੫. ਸਰਵ- ਇਹ. ਯਹ। ੬. ਵ੍ਯ- ਪੁਸ੍ਟਿ ਕਰਨ ਵਾਲਾ ਸ਼ਬਦ. ਨਿਸ਼ਚੇ ਹੀ. "ਕਰਮ ਧਰਮ ਸਗਲਾ ਈ ਖੋਵੈ." (ਧਨਾ ਮਃ ੫) ੭. ਦੂਸਰੇ ਕਾਰਕ ਦਾ ਭੀ ਇਸ ਤੋਂ ਅਰਥ ਪ੍ਰਗਟ ਹੁੰਦਾ ਹੈ, ਜਿਵੇਂ- "ਸਿਖੀ ਅਤੈ ਸੰਗਤੀ ਪਾਰਬ੍ਰਹਮ ਕਰਿ ਨਮਸਕਾਰਿਆ." (ਰਾਮ ਵਾਰ ੩) ਸਿੱਖ ਸੰਗਤਾਂ ਨੇ ਪਾਰਬ੍ਰਹਮ ਕਰਕੇ (ਜਾਣਕੇ) ਨਮਸਕਾਰਿਆ। ੮. ਦੇਖੋ, ਈਂ.
ਸਰੋਤ: ਮਹਾਨਕੋਸ਼