ਪਰਿਭਾਸ਼ਾ
ਸੰ. हिङ् गुल. ਹਿੰਗੁਲ. ਸਿੰਗਰਫ. ਖਾਨਿ ਤੋਂ ਨਿਕਲਿਆ ਹੋਇਆ ਇੱਕ ਪਦਾਰਥ, ਜਿਸ ਵਿੱਚ ਬਹੁਤ ਹਿੱਸਾ ਪਾਰੇ ਦਾ ਹੁੰਦਾ ਹੈ. ਇਹ ਵਿਸ਼ੇਸ ਕਰਕੇ ਚੀਨ ਤੋਂ ਆਉਂਦਾ ਹੈ. ਇਸ ਦਾ ਰੰਗ ਬਹੁਤ ਚਟਕੀਲਾ ਲਾਲ ਹੁੰਦਾ ਹੈ. ਇਸਤ੍ਰੀਆਂ ਇਸ ਦੀ ਬਿੰਦੀ (ਤਿਲਕ) ਮੱਥੇ ਪੁਰ ਸ਼ੋਭਾ ਲਈ ਲਾਉਂਦੀਆਂ ਹਨ. "ਈਂਗਰ ਕੀ ਬਿੰਦੁਰੀ ਜੁ ਬਿਰਾਜੈ." (ਕ੍ਰਿਸਨਾਵ) ਇਹ ਅਨੇਕ ਦਵਾਈਆਂ ਵਿੱਚ ਭੀ ਵਰਤੀਦਾ ਹੈ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. L. Sulphunatum Hydrargyrium.
ਸਰੋਤ: ਮਹਾਨਕੋਸ਼