ਪਰਿਭਾਸ਼ਾ
ਸੰਗ੍ਯਾ- ਈਸਾ ਦੇ ਜਨਮ ਤੋਂ ਆਰੰਭ ਹੋਇਆ ਸਾਲ, ਜੋ ਬਿਕ੍ਰਮੀ ਸੰਮਤ ੫੭ ਤੋਂ ਸ਼ੁਰੂ ਹੋਇਆ ਹੈ.¹ ਅੰਗ੍ਰੇਜ਼ੀ ਪੁਸਤਕਾਂ ਵਿੱਚ ਈ਼ਸਵੀ ਸਨ ਲਿਖਣ ਸਮੇਂ ਏ. ਡੀ. (A. D. ) ਲਿਖਿਆ ਕਰਦੇ ਹਨ, ਜੋ ਲੈਟਿਨ (Latin) ਪਦ Anno- Domini ਦਾ ਸੰਖੇਪ ਹੈ. ਇਸ ਦਾ ਅਰਥ ਹੈ ਸਾਡੇ ਸ੍ਵਾਮੀ ਦਾ ਸਾਲ. Anno (ਸਾਲ) Domini (ਸਾਡਾ ਸ੍ਵਾਮੀ). ਜੇ ਈ਼ਸਵੀ ਸਨ ਤੋਂ ਪਹਿਲਾਂ ਲਿਖਣਾ ਹੋਵੇ, ਤਦ ਉਸ ਦਾ ਸੰਕੇਤ ਹੈ- ਬੀ. ਸੀ. (B. C. ) ਜੋ Before Christ ਦਾ ਸੰਖੇਪ ਹੈ, ਅਰਥਾਤ ਈ਼ਸਾ ਤੋਂ ਪਹਿਲਾਂ.
ਸਰੋਤ: ਮਹਾਨਕੋਸ਼