ਉਕਸਨਾ
ukasanaa/ukasanā

ਪਰਿਭਾਸ਼ਾ

ਸੰ. उत्कर्षण ਉਤਕਰ੍ਸਣ ਕ੍ਰਿ- ਉਭਰਨਾ. ਉੱਪਰ ਨੂੰ ਉੱਠਣਾ. "ਗੁਰੁ ਕੇ ਸਰ ਜਿਨ ਕੇ ਲਗੇ ਨਹਿ ਉਕਸਨ ਪਾਏ." (ਗੁਪ੍ਰਸੂ) ੨. ਭੜਕਣਾ ਚਮਕਣਾ। ੩. ਸਿਰ ਚੁੱਕਣਾ.
ਸਰੋਤ: ਮਹਾਨਕੋਸ਼