ਉਕਾਬ
ukaaba/ukāba

ਪਰਿਭਾਸ਼ਾ

ਅ਼. [عُقاب] ਸੰਗ੍ਯਾ- ਅ਼ਕ਼ਬ (ਪਿੱਛਾ) ਕਰਣ ਵਾਲਾ ਇੱਕ ਸ਼ਿਕਾਰੀ ਪੰਛੀ, ਜੋ ਬਾਜ ਤੋਂ ਵੱਡਾ ਅਤੇ ਗਿਰਝ ਤੋਂ ਛੋਟਾ ਕਾਲੀ ਅੱਖ ਵਾਲਾ ਹੁੰਦਾ ਹੈ। Eagle. ਇਹ ਵਿਦੇਸ਼ੀ ਪੰਛੀ ਹੈ, ਪੰਜਾਬ ਵਿੱਚ ਆਂਡੇ ਨਹੀਂ ਦਿੰਦਾ. ਇਸ ਦਾ ਸਿਰ ਵਡਾ ਅਤੇ ਪੰਜੇ ਭਾਰੀ ਹੁੰਦੇ ਹਨ. ਉਕਾਬ ਲੂੰਬੜ ਅਤੇ ਸਹੇ ਨੂੰ ਅਸਾਨੀ ਨਾਲ ਮਾਰ ਲੈਂਦਾ ਹੈ. ਜਦ ਬਾਜ਼ ਆਦਿ ਸ਼ਿਕਾਰੀ ਪੰਛੀਆਂ ਨੂੰ ਸ਼ਿਕਾਰ ਮਾਰਦਾ ਦੇਖਦਾ ਹੈ, ਤਾਂ ਉਨ੍ਹਾਂ ਉਤੇ ਝਪਟਦਾ ਅਤੇ ਸ਼ਿਕਾਰ ਖੋਹ ਲੈ ਜਾਂਦਾ ਹੈ. ਗੁਲਾਬ ਦੀ ਸੁਗੰਧ ਤੋਂ ਇਹ ਬਹੁਤ ਚਲਦਾ ਹੈ ਅਤੇ ਨੇੜੇ ਨਹੀਂ ਫਟਕਦਾ. ਜਿਸ ਥਾਂ ਇਸ ਦੇ ਖੰਭੇ ਜਲਾਏ ਜਾਣ ਉਸਥਾਂ ਸੱਪ ਨਹੀਂ ਆਉਂਦਾ. ਪੁਰਾਣੇ ਸਮੇਂ ਇਸਦੇ ਖੰਭ ਭੀ ਤੀਰਾਂ ਵਿੱਚ ਜੜੇ ਜਾਂਦੇ ਸਨ. ਦੇਖੋ, ਸ਼ਿਕਾਰੀ ਪੰਛੀ.
ਸਰੋਤ: ਮਹਾਨਕੋਸ਼